ਚੰਡੀਗੜ੍ਹ: ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਤੋਂ ਆਪਣਾ ਨਾਮ ਵਾਪਿਸ ਲੈ ਲਿਆ ਹੈ।ਪਛਿਲੇ ਤਿੰਨ ਸਾਲਾਂ ਤੋਂ ਹਰਭਜਨ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਹਨ।ਇਸ ਲਈ ਖੇਲ ਰਤਨ ਅਵਾਰਡ ਲਈ ਉਨ੍ਹਾਂ ਦੀ ਯੋਗਤਾ ਨਹੀਂ ਬਣਦੀ।ਇਸ ਲਈ ਉਨ੍ਹਾਂ ਪੰਜਾਬ ਸਰਕਾਰ ਨੂੰ ਕੇਂਦਰੀ ਖੇਡ ਮੰਤਰਾਲੇ ਤੋਂ ਨਾਮ ਵਾਪਿਸ ਲੈਣ ਲਈ ਕਿਹਾ ਸੀ।ਹਰਭਜਨ ਨੇ ਕਿਹਾ ਕਿ ਪਿਛਲੀ ਵਾਰ ਸੂਬਾ ਸਰਕਾਰ ਵਲੋਂ ਕੇਂਦਰ ਨੂੰ ਦਸਤਾਵੇਜ਼ ਦੇਰੀ ਨਾਲ ਭੇਜੇ ਗਏ ਸਨ।ਇਸ ਲਈ ਉਨ੍ਹਾਂ ਦੇ ਨਾਮ ਤੇ ਵਿਚਾਰ ਨਹੀਂ ਹੋਇਆ।ਹੁਣ ਯੋਗਤਾ ਦੀ ਸ਼ਰਤ ਵਿੱਚ ਆ ਗਈ ਹੈ।