ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਵੱਲੋਂ ਮਹਾਰਾਸ਼ਟਰ ‘ਚ ਬੀਜੇਪੀ ਨੂੰ ਸਮਰਥਨ ਦੇਣ ‘ਤੇ ਗੁਰਮਤ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ।
ਭਾਈ ਅਮਰੀਕ ਸਿੰਘ ਨੇ ਕਿਹਾ ਹਰਨਾਮ ਸਿੰਘ ਧੁੰਮਾ ਦੇ ਸਮਰਥਨ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ। ਹਰਨਾਮ ਸਿੰਘ ਧੁੰਮਾ ਦਾ ਮਹਾਰਾਸ਼ਟਰ ‘ਚ ਭਾਜਪਾ ਨੂੰ ਸਮਰਥਨ ਦੇਣ ਦਾ ਨਿੱਜੀ ਫੈਸਲਾ ਹੈ ਸਗੋਂ ਦਮਦਮੀ ਟਕਸਾਲ ਵੱਲੋਂ ਕੋਈ ਸਮਰਥਨ ਨਹੀਂ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਧੁੰਮਾ ਵੱਲੋਂ ਦਿੱਤੇ ਸਮਰਥਨ ਦੀ ਮੈਂ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ। ਹਰਨਾਮ ਸਿੰਘ ਧੁੰਮਾ IB (ਇੰਟੈਲੀਜੈਂਸ ਬਿਊਰੋ )ਦਾ ਏਜੰਟ ਹੈ ਅਤੇ ਸਰਕਾਰ ਦੀ ਬੋਲੀ ਬੋਲਦਾ ਹੈ। ਉਨ੍ਹਾਂ ਸਿੱਖ ਸੰਗਤਾਂ ਨੂੰ ਹਰਨਾਮ ਸਿੰਘ ਧੁੰਮਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਸੰਗਤਾਂ ਵੀ ਹਰਨਾਮ ਸਿੰਘ ਧੁੱਮਾ ਨੂੰ ਦਮਦਮੀ ਟਕਸਾਲ ਦਾ ਮੁਖੀ ਨਹੀਂ ਮੰਨਦੀਆਂ ਹਨ।