ਨਵੀਂ ਦਿੱਲੀ, 1 ਜੁਲਾਈ

ਪੰਜਾਬ, ਹਰਿਆਣਾ, ਚੰਡੀਗੜ੍ਹ, ਕੌਮੀ ਰਾਜਧਾਨੀ ਤੇ ਰਾਜਸਥਾਨ ਵਿੱਚ ਗਰਮੀ ਤੇ ਲੂ ਹਫ਼ਤੇ ਤੱਕ ਇੰਝ ਹੀ ਜਾਰੀ ਰਹੇਗੀ। ਇਨ੍ਹਾਂ ਦਿਨਾਂ ਦੌਰਾਨ ਤਾਪਮਾਨ 40 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਕਿ ਰਾਜਸਥਾਨ ਵਿੱਚ ਮੀਂਹ ਘਾਟ ਤੇ ਲੂ ਇਸ ਖ਼ਿੱਤੇ ਵਿੱਚ ਅਜਿਹੇ ਮੌਸਮ ਲਈ ਜ਼ਿੰਮੇਦਾਰ ਹੈ।