ਸਿਡਨੀ:ਭਾਰਤੀ ਕ੍ਰਿਕਟ ਖਿਡਾਰੀ ਕੇ ਐਲ ਰਾਹੁਲ ਗੁੱਟ ’ਤੇ ਸੱਟ ਲੱਗਣ ਕਾਰਨ ਆਸਟਰੇਲੀਆ ਖਿਲਾਫ ਬਾਕੀ ਦੇ ਟੈਸਟ ਮੈਚਾਂ ਦੀ ਲੜੀ ਤੋਂ ਬਾਹਰ ਹੋ ਗਿਆ ਹੈ। ਭਾਰਤੀ ਕ੍ਰਿਕਟ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਰਾਹੁਲ ਨੂੰ ਮੈਲਬਰਨ ਵਿਚ ਸ਼ਨਿਚਰਵਾਰ ਨੂੰ ਅਭਿਆਸ ਕਰਦਿਆਂ ਸੱਟ ਲੱਗ ਗਈ ਸੀ ਜਿਸ ਕਾਰਨ ਉਸ ਨੂੰ ਰਹਿੰਦੇ ਦੋ ਮੈਚਾਂ ਤੋਂ ਆਰਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਹੁਲ ਅੱਜ ਭਾਰਤ ਰਵਾਨਾ ਹੋ ਗਿਆ ਹੈ ਤੇ ਉਸ ਨੂੰ ਬੰਗਲੌਰ ਦੀ ਕੌਮੀ ਕ੍ਰਿਕਟ ਅਕਾਦਮੀ ਵਿਚ ਨਿਗਰਾਨੀ ਹੇਠ ਰੱਖਿਆ ਜਾਵੇਗਾ।