ਨਵੀਂ ਦਿੱਲੀ, 21 ਦਸੰਬਰ
ਰਾਜ ਸਭਾ ਵਿੱਚ ਸਿਆਸੀ ਦਲਾਂ ਨੇ ਵਿਰੋਧੀ ਧਿਰਾਂ ਦੇ ਹੰਗਾਮੇ ਦੌਰਾਨ ਅੱਜ ਚੋਣ ਕਾਨੂੰਨ (ਸੋਧ) ਬਿੱਲ, 2021 ਉੱਤੇ ਚਰਚਾ ਕੀਤੀ ਅਤੇ ਬਾਅਦ ਵਿੱਚ ਵਾਇਸ ਵੋਟ ਰਾਹੀਂ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ। ਲੋਕ ਸਭਾ ਵਿੱਚ ਇਹ ਬਿੱਲ ਸੋਮਵਾਰ ਨੂੰ ਹੀ ਪਾਸ ਹੋ ਗਿਆ ਸੀ। ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਸਣੇ ਵਿਰੋਧੀ ਦਲਾਂ ਨੇ ਆਧਾਰ ਕਾਰਡ ਨੂੰ ਮਤਦਾਤਾ ਸੂਚੀ ਨਾਲ ਜੋੜੇ ਜਾਣ ਦੀ ਸਹੂਲਤ ਦੇਣ ਵਾਲੇ ਇਸ ਬਿੱਲ ਦਾ ਵਿਰੋਧ ਕਰਦੇ ਹੋਏ ਇਸ ਬਿੱਲ ਨੂੰ ਲੋਕਾਂ ਨੂੰ ਮਤਦਾਨ ਦੇ ਅਧਿਕਾਰ ਤੋਂ ਵਾਂਝੇ ਕਰਨ ਦੀ ਕੋਸ਼ਿਸ਼ ਕਰਾਰ ਦਿੱਤਾ ਜਦੋਂ ਕਿ ਸਰਕਾਰ ਨੇ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਦੇਸ਼ ਵਿੱਚ ਫਰਜ਼ੀ ਵੋਟਿੰਗ ਰੋਕਣ ਵਿੱਚ ਮਦਦ ਮਿਲੇਗੀ।