ਨਵੀਂ ਦਿੱਲੀ, 22 ਅਕਤੂਬਰ
ਸੰਸਦ ਦਾ ਮਹੀਨਾ ਚੱਲਣ ਵਾਲਾ ਸਰਦ ਰੁੱਤ ਇਜਲਾਸ ਨਵੰਬਰ ਦੇ ਚੌਥੇ ਹਫ਼ਤੇ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੂਤਰਾਂ ਨੇ ਕਿਹਾ ਕਿ ਸੈਸ਼ਨ, ਜਿਸ ਵਿੱਚ 20 ਬੈਠਕਾਂ ਹੋਣ ਦੀ ਸੰਭਾਵਨਾ ਹੈ, ਕ੍ਰਿਸਮਿਸ ਤੋਂ ਪਹਿਲਾਂ ਸਮਾਪਤ ਹੋਵੇਗਾ। ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਪਿਛਲੇ ਸਾਲ ਸੰਸਦ ਦਾ ਸਰਦ ਰੁੱਤ ਇਜਲਾਸ ਨਹੀਂ ਹੋਇਆ ਸੀ। ਸੂਤਰਾਂ ਨੇ ਦੱਸਿਆ ਕਿ ਸੈਸ਼ਨ 29 ਨਵੰਬਰ ਤੋਂ ਸ਼ੁਰੂ ਹੋ ਸਕਦਾ ਹੈ ਅਤੇ 23 ਦਸੰਬਰ ਦੇ ਕਰੀਬ ਖ਼ਤਮ ਹੋ ਸਕਦਾ ਹੈ।