ਕੋਲੰਬੋ, 8 ਅਗਸਤ
ਚੀਨ ਦਾ ਬਣਿਆ ਸਿਖਲਾਈ ਜਹਾਜ਼ ਅੱਜ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਪਾਇਲਟ ਅਤੇ ਇੱਕ ਹੋਰ ਅਧਿਕਾਰੀ ਦੀ ਮੌਤ ਹੋ ਗਈ। ਸ੍ਰੀਲੰਕਾ ਦੀ ਹਵਾਈ ਸੈਨਾ ’ਚ ਸ਼ਾਮਲ ਇਹ ਸਿਖਲਾਈ ਜਹਾਜ਼ ਪੀਟੀ-6 ਤ੍ਰਿੰਕੋਮਾਲੀ ਏਅਰ ਬੇਸ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਕਰੈਸ਼ ਹੋ ਗਿਆ। ਹਵਾਈ ਸੈਨਾ ਦੇ ਮੀਡੀਆ ਵਿਭਾਗ ਦੇ ਗਰੁੱਪ ਕੈਪਟਨ ਦੁਸ਼ਾਨ ਵਿਜੈਸਿੰਘੇ ਨੇ ਦੱਸਿਆ ਕਿ ਸਿਖਲਾਈ ਜਹਾਜ਼ ਨੇ ਸਵੇਰੇ 11:25 ’ਤੇ ਉਡਾਣ ਭਰੀ ਅਤੇ 11:27 ’ਤੇ ਹਾਦਸਾਗ੍ਰਸਤ ਹੋ ਗਿਆ। ਵਿਜੈਸਿੰਘੇ ਦੇ ਹਵਾਲੇ ਨਾਲ ‘ਨਿਊਜ਼ ਫਸਟ’ ਪੋਰਟਲ ਨੇ ਆਪਣੀ ਰਿਪੋਰਟ ’ਚ ਪਾਇਲਟ ਅਤੇ ਇਕ ਇੰਜਨੀਅਰ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।