ਕੋਲਕਾਤਾ, 14 ਨਵੰਬਰ
ਸ੍ਰੀਲੰਕਾ ਖ਼ਿਲਾਫ਼ ਤਿੰਨ ਟੈਸਟ ਮੈਚਾਂ ਦੀ ਲੜੀ ਦੀ ਤਿਆਰੀ ਸਬੰਧੀ ਭਾਰਤੀ ਟੀਮ ਨੇ ਇਥੇ ਟ੍ਰੇਨਿੰਗ ਦੌਰਾਨ ਸ਼ਾਰਟ ਗੇਂਦਾਂ ਦਾ ਸਾਹਮਣਾ ਕਰਨ ਅਤੇ ਸਪਿੰਨਰਾਂ ਖ਼ਿਲਾਫ਼ ਰਿਵਰਸ ਸਪਿੰਨ ਖੇਡਣ ਦੀ ਪ੍ਰੈਕਟਿਸ ਕੀਤੀ। ਭਾਰਤੀ ਟੀਮ ਦੇ ਸਹਿਯੋਗੀ ਸਟਾਫ ਨੂੰ ਅਜਿੰਕੇ ਰਹਾਣੇ, ਸ਼ਿਖ਼ਰ ਧਵਨ, ਲੋਕੇਸ਼ ਰਾਹੁਲ ਅਤੇ ਕਪਤਾਨ ਵਿਰਾਟ ਕੋਹਲੀ ਵਰਗੇ ਖਿਡਾਰੀਆਂ ਨੇ ਸ਼ਾਰਟ ਪਿੱਚ ਗੇਂਦਾਂ ਲਈ ਥ੍ਰੋ ਕਰਦੇ ਹੋਏ ਦੇਖਿਆ ਗਿਆ। ਟੀਮ ਨੇ 16 ਨਵੰਬਰ ਤੋਂ ਈਡਨ ਗਾਰਡਨਜ਼ ਤੋਂ ਸ਼ੁਰੂ ਹੋ ਰਹੇ ਟੈਸਟ ਤੋਂ ਪਹਿਲਾਂ ਪਹਿਲੇ ਅਭਿਆਸ ’ਚ ਹਿੱਸਾ ਲਿਆ।
ਨੈੱਟ ’ਤੇ ਭਾਰਤ ਨੇ ਆਪਣੇ ਬੱਲੇਬਾਜ਼ੀ ਕ੍ਰਮ ਅਨੁਸਾਰ ਪ੍ਰੈਕਟਿਸ ਕੀਤੀ। ਰਾਹੁਲ ਤੇ ਧਵਨ ਸਭ ਤੋਂ ਪਹਿਲਾਂ ਉਤਰੇ ਅਤੇ ਉਨ੍ਹਾਂ ਸਪਿੰਨ ਅਤੇ ਤੇਜ਼ ਗੇਂਦਬਾਜ਼ੀ ਦਾ ਸਾਹਮਣਾ ਕੀਤਾ। ਸੱਜੇ ਹੱਕ ਦੇ ਬੱਲੇਜਬਾਜ਼ ਰਾਹੁਲ ਅਤੇ ਖੱਬੇ ਹੱਥ ਦੇ ਬੱਲੇਬਾਜ਼ ਧਵਨ ਨੇ ਮੁੱਖ ਰੂਪ ’ਚ ਕਵਰਜ਼ ’ਤੇ ਬੱਲੇਬਾਜ਼ੀ ਕੀਤੀ ਅਤੇ ਕੁਝ ਮੌਕਿਆਂ ’ਤੇ ਰਿਵਰਜ ਸਵੀਪ ਖੇਡੀ। ਰਹਾਣੇ ਹਾਲਾਂਕਿ ਰਵਿਚੰਦਰਨ ਅਸ਼ਵਿਨ ਅਤੇ ਕੁਲਦੀਪ ਯਾਦਵ ਵਰਗੇ ਸਪਿੰਨਰਾਂ ਦੇ ਖ਼ਿਲਾਫ ਗੈਰ ਸੰਜੀਦਾ ਸ਼ਾਰਟ ਖੇਡੇ ਜਿਸ ਤੋਂ ਸ੍ਰੀਲੰਕਾ ਦੇ ਰੰਗਨਾ ਹੇਰਾਥ ਅਤੇ ਲਕਸ਼ਣ ਸੰਦਾਕਨ ਵਰਗੇ ਸਪਿੰਨਰਾਂ ਦੇ ਖ਼ਿਲਾਫ ਭਾਰਤ ਦੀ ਰਣਨੀਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਇਥੇ ਪਹੁੰਚਣ ਤੋਂ ਬਾਅਦ ਕੋਹਲੀ ਢਾਈ ਘੰਟੇ ਦੇ ਪ੍ਰੈਕਟਿਸ ਸਮੇਂ ਵਿੱਚ ਪੂਰੀ ਤਰ੍ਹਾਂ ਲੈਅ ਵਿੱਚ ਦਿਖੇ। ਉਨ੍ਹਾਂ ਸ਼ਾਰਟ ਪਿੱਚ ਗੇਂਦਾਂ ਦਾ ਸਾਹਮਣਾ ਕੀਤਾ ਅਤੇ ਸਪਿੰਨਰਾਂ ਦੇ ਖ਼ਿਲਾਫ ਰਿਵਰਸ ਸਵੀਪ ਵੀ ਖੇਡੀ। ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੇ ਹਾਲਾਂਕਿ ਇਸ ਨੂੰ ਵਧ ਤਵੱਜੋਂ ਨਾ ਦਿੰਦੇ ਹੋਏ ਕਿਹਾ ਕਿ ਇਹ ਉਸ ’ਤੇ ਨਿਰਭਰ ਕਰਦਾ ਹੈ ਕਿ ਕਿਸੇ ਗੇਂਦ ਦੇ ਪ੍ਰਤੀ ਤੁਸੀਂ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦੇ ਹੋ। ਐਸਾ ਨਹੀਂ ਕਿ ਅਸੀਂ ਕਿਸੇ ਵਿਸ਼ੇਸ਼ ਗੇਂਦਬਾਜ਼ ਦੇ ਖ਼ਿਲਾਫ ਅਲੱਗ ਤੋਂ ਰਣਨੀਤੀ ਬਣਾਈ ਹੈ। ਰਹਾਣੇ ਅਤੇ ਕੋਚ ਰਵਿ ਸ਼ਾਸਤਰੀ ਨੂੰ ਪਿਚ ਦਾ ਮੁਆਇਆ ਕਰਦੇ ਹੋਏ ਦੇਖਿਆ ਗਿਆ।