ਕੋਲਕਾਤਾ, 27 ਜਨਵਰੀ

ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਬੁੱਧਵਾਰ ਨੂੰ ਛਾਤੀ ਵਿਚ ਦਰਦ ਤੇ ਬੇਚੈਨੀ ਕਾਰਨ ਮੁੜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਹੀਨੇ ਤੋਂ ਵੀ ਘੱਟ ਸਮੇਂ ਤੋਂ ਪਹਿਲਾਂ ਉਨ੍ਹਾਂ ਦੀ ਇਥੇ ਐਂਜੀਓਪਲਾਸਟੀ ਕਰਵਾਈ ਗਈ ਸੀ। 48 ਸਾਲਾ ਗਾਂਗੁਲੀ ਨੂੰ ਸਾਲਟ ਲੇਕ ਖੇਤਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ।