ਵਾਸ਼ਿੰਗਟਨ, 27 ਜਨਵਰੀ

ਅਮਰੀਕਾ ਦੇ ਵਿਸ਼ੇਸ਼ ਅਪਰੇਸ਼ਨ ਬਲਾਂ ਨੇ ਉੱਤਰੀ ਸੋਮਾਲੀਆ ਵਿੱਚ ਇਸਲਾਮਿਕ ਸਟੇਟ ਸਮੂਹ ਦੇ ਨੇਤਾ ਅਤੇ 10 ਹੋਰ ਅਤਿਵਾਦੀਆਂ ਨੂੰ ਮਾਰ ਮੁਕਾਇਆ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਇਸ ਦਾ ਐਲਾਨ ਕੀਤਾ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ‘ਚ ਕਿਹਾ ਕਿ ਪਹਾੜੀ ਖੇਤਰ ‘ਚ ਕਾਰਵਾਈ ਦੌਰਾਨ ਬਿਲਾਲ ਅਲ-ਸੁਡਾਨੀ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਨੇ ਕੌਮਾਂਤਰੀ ਅਤਿਵਾਦੀ ਸੰਗਠਨ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਸੀ।