ਬਾਲੀਵੁੱਡ ਅਦਾਕਾਰ ਸੋਨਾਕਸ਼ੀ ਸਿਨਹਾ ਦੇ ਖ਼ਿਲਾਫ ਇਕ ਵਿਅਕਤੀ ਨੇ ਧੋਖਾਧੜੀ ਦਾ ਮਾਮਲਾ ਦਰਜ਼ ਕਰਵਾਇਆ ਹੈ।ਜਾਣਕਾਰੀ ਮੁਤਬਿਕ ਸਾਲ 2018 ਵਿੱਚ ਸੋਨਾਕਸ਼ੀ ਨੇ ਸ਼ੋਅ ਕਰਨ ਲਈ 24 ਲੱਖ ਰੁਪਏ ਲਏ ਸਨ ਪਰ ਉਸਨੇ ਸੋਅ ਕੀਤਾ ਸੀ।
ਜਿਸ ਕਾਰਨ ਯੂ.ਪੀ ਪੁਲੀਸ ਸੋਨਾਕਸ਼ੀ ਦੀ ਮੁੰਬਈ ਸਥਿਤ ਰਿਹਾਇਸ਼ ‘ਤੇ ਉਸ ਨਾਲ ਗੱਲਬਾਤ ਕਰ ਪਹੁੰਚੀ ਪਰ ਸੋਨਾਕਸ਼ੀ ਉਸ ਸਮੇਂ ਘਰ ਮੌਜੂਦ ਨਹੀਂ ਸੀ।ਸੋਨਾਕਸ਼ੀ ਇਸ ਸਮੇ ਆਪਣੀ 2 ਅਗਸਤ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਖਾਨਦਾਨੀ ਸਫਾਖਾਨਾਮਾ’ ਦੀ ਪ੍ਰੋਮਸਨ ਵਿੱਚ ਰੁਝੀ ਹੋਈ ਹੈ। ਇਸ ਤੋਂ ਬਾਅਦ ਸੋਨਾਕਸ਼ੀ 15 ਅਗਸਤ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਮਿਸ਼ਨ ਮੰਗਲ’ ਵਿੱਚ ਨਜ਼ਰ ਆਵੇਗੀ।

ਸੋਨਾਕਸ਼ੀ ਸਿਨਹਾ ਦੇ ਬੁਲਾਰੇ ਨੇ ਕਿਹਾ ਕਿ ਸੋਨਾਕਸ਼ੀ ‘ਤੇ ਲੱਗੇ ਦੋਸ਼ਾਂ ਨੂੰ ਬੇ ਬੁਨਿਆਦ ਅਤੇ ਝੂਠੇ ਹਨ ਕਿਉਂਕਿ ਸੋਨਾਕਸ਼ੀ ਨੇ ਆਪਣੇ ਕਰੀਅਰ ਵਿੱਚ ਇਮਾਨਦਾਰੀ ਨਾਲ ਕੰਮ ਕੀਤਾ ਹੈ।