ਮੁੰਬਈ, 25 ਦਸੰਬਰ

ਬੌਲੀਵੁੱਡ ਅਦਾਕਾਰਾ ਸੋਨਮ ਕਪੂਰ ਆਹੂਜਾ ਨੇ ਇੰਸਟਾਗ੍ਰਾਮ ’ਤੇ ਆਪਣੇ ਪਿਤਾ ਅਨਿਲ ਕਪੂਰ ਨਾਲ ਆਪਣੀ ਇੱਕ ਤਸਵੀਰ ਸਾਂਝੀ ਕਰਦਿਆਂ ਅਨਿਲ ਕਪੂਰ ਨੂੰ ਉਨ੍ਹਾਂ ਦੇ 64ਵੇਂ ਜਨਮ ਦਿਨ ਦੀ ਵਧਾਈ ਦਿੱਤੀ ਹੈ। ਤਸਵੀਰ ਦੇ ਨਾਲ ਸੋਨਮ ਨੇ ਲਿਖਿਆ, ‘ਜਨਮ ਦਿਨ ਮੁਬਾਰਕ ਡੈਡੀ। ਤੁਸੀਂ ਬਹੁਤ ਸਕਾਰਾਤਮਕ, ਦਿਆਲੂੁ ਤੇ ਉਦਾਰ ਸੁਭਾਅ ਦੇ ਮਾਲਕ ਹੋ ਤੇ ਅਸੀਂ ਤੁਹਾਡੇ ਤੋਂ ਇਹ ਸਾਰੇ ਗੁਣ ਲੈ ਕੇ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦੇ ਹਾਂ। ਮੈਨੂੰ ਤੁਹਾਡੀ ਬਹੁਤ ਯਾਦ ਆ ਰਹੀ ਹੈ ਤੇ ਨਵੇਂ ਸਾਲ ਮੌਕੇ ਤੁਹਾਨੂੰ ਮਿਲਣ ਲਈ ਮੈਂ ਉਤਾਵਲੀ ਹਾਂ।’ ਦੱਸਣਯੋਗ ਹੈ ਕਿ ਬੌਲੀਵੁੱਡ ਅਦਾਕਾਰ ਅਨਿਲ ਕਪੂਰ ਦੇ ਤਿੰਨ ਬੱਚੇ ਸੋਨਮ, ਰੀਆ ਤੇ ਹਰਸ਼ਵਰਧਨ ਹਨ। ਅਦਾਕਾਰ ਇਸ ਵੇਲੇ ਆਪਣੀ ਆਉਣ ਵਾਲੀ ਫਿਲਮ ‘ਜੁਗ ਜੁਗ ਜੀਓ’ ਦੀ ਸ਼ੂਟਿੰਗ ਵਿੱਚ ਰੁੱਝੀ ਹੈ। ਇਸ ਫਿਲਮ ਵਿੱਚ ਨੀਤੂ ਕਪੂਰ, ਵਰੁਨ ਧਵਨ ਤੇ ਕਿਆਰਾ ਅਡਵਾਨੀ ਵੀ ਨਜ਼ਰ ਆਵੇਗੀ।