ਗਲਾਸਗੋ, 29 ਦਸੰਬਰ

ਬੌਲੀਵੁੱਡ ਅਦਾਕਾਰਾ ਸੋਨਮ ਕਪੂਰ ਆਹੂਜਾ ਦੀ ਨਵੀਂ ਫਿਲਮ ‘ਬਲਾਈਂਡ’ ਦੀ ਸ਼ੂਟਿੰਗ ਗਲਾਸਗੋ ਵਿੱਚ ਸ਼ੁਰੂ ਹੋ ਗਈ ਹੈ। ਇਸ ਐਕਸ਼ਨ ਥ੍ਰਿਲਰ ਫਿਲਮ ਦੇ ਨਿਰਮਾਤਾ ਸ਼ੋਮ ਮਖੀਜਾ ਹਨ। ਇਹ ਇੱਕ ਅੰਨ੍ਹੇ ਪੁਲੀਸ ਅਫ਼ਸਰ ਦੀ ਕਹਾਣੀ ਹੈ ਜੋ ਕਿ ਇੱਕ ਸੀਰੀਅਲ ਕਿੱਲਰ ਦੀ ਭਾਲ ਵਿੱਚ ਹੈ। ਇਸ ਫਿਲਮ ਵਿੱਚ ਵਿਨੇ ਪਾਠਕ, ਪੂਰਬ ਕੋਹਲੀ ਤੇ ਲਿਲੇਟ ਦੂਬੇੇ ਵੀ ਹਨ। ਫਿਲਮ ‘ਬਲਾਈਂਡ’ ਅਗਲੇ ਸਾਲ 2021 ਵਿੱਚ ਰਿਲੀਜ਼ ਹੋਵੇਗੀ।