ਮੁੰਬਈ, 17 ਨਵੰਬਰ
ਬੌਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਨੇ ਖੁਲਾਸਾ ਕੀਤਾ ਕਿ ਉਹ ਨੈੱਟਫਲਿਕਸ ਵਾਸਤੇ ਇੱਕ ਫ਼ਿਲਮ ਸਾਈਨ ਕਰਨ ਦੇ ਆਖਰੀ ਪੜਾਅ ’ਤੇ ਹੈ। ਖ਼ਾਨ ਬੌਲੀਵੁੱਡ ਦੀ ਮੁੱਖ ਧਾਰਾ ਦਾ ਪਹਿਲਾ ਅਦਾਕਾਰ ਸੀ, ਜਿਸ ਨੇ 2018 ਨੈੱਟਫਲਿਕਸ ਦੀ ‘ਸੇਕਰਡ ਗੇਮਜ਼’ ਰਾਹੀਂ ਡਿਜੀਟਲ ਮਾਧਿਅਮ ’ਚ ਕਦਮ ਰੱਖਿਆ ਸੀ। ਸੈਫ਼ ਅਲੀ ਖ਼ਾਨ ਨਵੀਂ ਫ਼ਿਲਮ, ਜਿਸ ਦੀ ਤਫ਼ਸੀਲ ਅਜੇ ਜ਼ਾਹਿਰ ਨਹੀਂ ਕੀਤੀ ਗਈ, ਨਾਲ ਆਨਲਾਈਨ ਸਟਰੀਮਿੰਗ ਪਲੇਟਫਾਰਮ ’ਤੇ ਵਾਪਸੀ ਕਰ ਰਿਹਾ ਹੈ। ਸੈਫ਼ ਅਲੀ ਖ਼ਾਨ ਨੇ ਪੀਟੀਆਈ ਨਾਲ ਗੱਲਬਾਤ ਕਰਦਿਆਂ ਕਿਹਾ, ‘ਨੈੱਟਫਲਿਕਸ ਵਾਸਤੇ ਹੁਣੇ ਜਿਹੇ ਅਨੋਖੀ ਫ਼ਿਲਮ ਦੀ ਸਕ੍ਰਿਪਟ ਸੁਣੀ ਹੈ। ਮੈਨੂੰ ਫ਼ਿਲਮ ਦੀ ਸਕ੍ਰਿਪਟ, ਖਿਆਲ ਅਤੇ ਡਾਇਰੈਕਟਰ ਪਸੰਦ ਹੈ। ਸਾਈਨ ਕਰਨ ਤੋਂ ਪਹਿਲਾਂ ਅਸੀਂ ਤਰੀਕਾਂ ਫਾਈਨਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਲੱਗਪਗ ਇਸ ਨੂੰ ਪੂਰਾ ਕਰਨ ਦੇ ਨੇੜੇ ਹਾਂ।’