ਮਲੋਟ, 23 ਜਨਵਰੀ
ਇਥੋਂ ਦੇ ਐਡਵਰਡਗੰਜ ਗੈਸਟ ਹਾਊਸ ਨੇੜੇ ਇਕ ਗਲੀ ਵਿਚ ਡੇਅਰੀ ’ਤੇ ਅੱਜ ਬਾਅਦ ਦੁਪਹਿਰ ਸਿਹਤ ਵਿਭਾਗ ਨੇ ਛਾਪਾ ਮਾਰਿਆ ਤੇ ਸੈਂਕੜੇ ਲਿਟਰ ਰਿਫਾਇੰਡ ਤੋਂ ਤਿਆਰ ਕੀਤਾ ਨਕਲੀ ਦੁੱਧ ਅਤੇ ਰਿਫਾਇੰਡ ਦੇ ਟੀਨ ਬਰਾਮਦ ਕੀਤੇ। ਡਾ. ਊਸ਼ਾ ਗੋਇਲ ਅਤੇ ਅਭਿਨਵ ਨੇ ਦੱਸਿਆ ਕਿ ਮਲੋਟ ਸ਼ਹਿਰ ਦੀ ਇਕ ਗੁੰਮਨਾਮ ਗਲੀ ਵਿਚ ਇਕ ਕਿਰਾਏ ਦੇ ਮਕਾਨ ਵਿੱਚ ਨਕਲੀ ਦੁੱਧ ਤਿਆਰ ਕੀਤੇ ਜਾਣ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਉਪਰੰਤ ਉਨ੍ਹਾਂ ਦੱਸੀ ਥਾਂ ‘ਤੇ ਛਾਪੇਮਾਰੀ ਕੀਤੀ ਤਾਂ ਦੋ ਟੈਂਕਰ ਦੁੱਧ, ਇਕ ਵਿੱਚ ਡੇਢ ਅਤੇ ਦੂਜੇ ਵਿਚ ਲਗਭਗ ਢਾਈ ਕੁਇੰਟਲ ਦੁੱਧ ਨਾਲ ਰਿਫਾਇੰਡ ਤੇ ਹੋਰ ਕੈਮੀਕਲ ਵੀ ਬਰਾਮਦ ਕੀਤਾ ਗਿਆ, ਜਿਸ ਤੋਂ ਨਕਲੀ ਦੁੱਧ ਤਿਆਰ ਕੀਤਾ ਜਾਂਦਾ ਸੀ, ਉਹਨਾਂ ਦੱਸਿਆ ਕਿ ਇਕ ਲਿਟਰ ਰਿਫਾਇੰਡ ਤੋਂ ਲਗਪਗ 20 ਲਿਟਰ ਦੁੱਧ ਤਿਆਰ ਕਰਦੇ ਸਨ। ਉਹਨਾਂ ਇਹ ਵੀ ਦੱਸਿਆ ਕਿ ਸੁਨਾਮ ਦਾ ਰਹਿਣ ਵਾਲਾ ਡੇਅਰੀ ਦਾ ਮਾਲਕ, ਹਰ ਛੇ ਮਹੀਨਿਆਂ ਬਾਅਦ ਆਪਣਾ ਟਿਕਾਣਾ ਬਦਲ ਲੈਂਦਾ ਸੀ।