ਨਿਊ ਯਾਰਕ, 4 ਸਤੰਬਰ

ਸੇਰੇਨਾ ਵਿਲੀਅਮਜ਼ ਨੇ ਆਪਣੇ 24ਵੇਂ ਗ੍ਰੈਂਡ ਸਲੈਮ ਲਈ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਤੀਜੇ ਗੇੜ ਵਿਚ ਦਾਖਲਾ ਪਾ ਲਿਆ ਤਜਰਬੇਕਾਰ ਐਂਡੀ ਮਰੇ ਅਤੇ ਗ੍ਰਿਗੋਰ ਦਿਮਿਤ੍ਰੋਵ ਪੁਰਸ਼ ਸਿੰਗਲਜ਼ ਵਿਚੋਂ ਬਾਹਰ ਹੋ ਗਏ। ਸੇਰੇਨਾ ਨੇ ਵੀਰਵਾਰ ਰਾਤ ਨੂੰ ਰੂਸੀ ਖਿਡਾਰੀ ਦੀ 117ਵੇਂ ਨੰਬਰ ਦੀ ਖਿਡਾਰਨ ਮਾਰਗ੍ਰਿਤਾ ਗਾਸਪਰਿਅਨ ਨੂੰ ਸਿੱਧੇ ਸੈੱਟਾਂ ਵਿੱਚ 6-2, 6-4 ਨਾਲ ਹਰਾਇਆ। ਸੇਰੇਨਾ ਦ ਅਗਲਾ ਮੁਕਾਬਲਾ 2027 ਦੀ ਯੂਐੱਸ ਓਪਨ ਚੈਂਪੀਅਨ ਤੇ 26ਵੇਂ ਨੰਬਰ ਦੀ ਸਲੋਨੀ ਸਟੀਫਨਜ਼ ਨਾਲ ਹੋੋਵੇਗਾ।