ਠੱਠੀ ਭਾਈ (ਮਠਾੜੂ) ਨੇੜਲੇ ਪਿੰਡ ਸੇਖਾ ਕਲਾਂ ਦੇ ਸੀਨੀਅਰ ਅਕਾਲੀ ਆਗੂ ਸਵਰਗੀ ਹਰਜਿੰਦਰ ਸਿੰਘ ਸਿੱਧੂ ‘ਚੌਧਰੀ ‘ ਦੇ ਪੋਤਰੇ ਕੰਵਰਜੋਤ ਸਿੰਘ ਸਿੱਧੂ ਦੇ ਪਦਉੱਨਤ ਹੋਕੇ ਸ਼ੀਨੀਅਰ ਫਾਰਮੇਸ਼ੀ ਅਫਸਰ ਬਨਣ ਤੇ ਸੇਖਾ ਕਲਾਂ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਸਿੱਧੂ , ਮਾਸਟਰ ਗਗਨਜੋਤ ਸਿੱਧੂ , ਗੁਰਪ੍ਰੀਤ ਗੋਪੀ, ਅਤੇ ਕੈਨੇਡਾ ਤੋਂ ਰਾਜੂ ਸਿੱਧੂ ਸੇਖਾ , ਬਲਜਿੰਦਰ ਸੇਖਾ , ਪਰਮਪਾਲ ਬਰਾੜ ਮੱਲਕੇ , ਗੁਰਦੀਪ ਸੇਖਾ ਨੇ ਪਰਿਵਾਰ ਨੂੰ ਇਸ ਤਰੱਕੀ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਵ. ਹਿੰਦੀ ਟੀਚਰ ਕੁਲਦੀਪ ਕੌਰ ਤੇ ਚਮਕੌਰ ਸਿੰਘ ਸਿੱਧੂ ਦੇ ਪਰਿਵਾਰ ਨੇ ਆਪਣੇ ਪਰਿਵਾਰ ਤੇ ਸੇਖਾ ਕਲਾਂ ਦਾ ਨਾਮ ਸਮਾਜ ਸੇਵਾ ਵਿੱਚ ਉੱਚਾ ਕੀਤਾ ਹੈ ।ਹੁਣ ਵੀ ਇਸ ਅਹੁਦੇ ਤੇ ਤਾਇਨਾਤ ਰਹਿ ਕੇ ਸਮਾਜ ਸੇਵਾ ਕਰਨਗੇ ।