ਪਟਿਆਲਾ, 16 ਅਗਸਤ
ਆਜ਼ਾਦੀ ਦਿਹਾੜੇ ਦੇ ਸਮਾਗਮਾਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਾਮ ਪਟਿਆਲਾ ਪੁੱਜ ਗਏ ਹਨ। ਉਹ ਨਿਰਧਾਰਤ ਨਿਯਮਾਂ ਅਨੁਸਾਰ ਇਥੋਂ ਦੇ ਸਰਕਟ ਹਾਊਸ ਵਿੱਚ ਰਹਿਣਗੇ। ਇਸ ਮੌਕੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਆਜ਼ਾਦੀ ਦਿਹਾੜੇ ਸਬੰਧੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਵੀ ਮੁਲਾਕਾਤ ਕੀਤੀ। ਇਥੇ ਸਰਕਟ ਹਾਊਸ ਵਿਚ ਹੀ ਮੁੱਖ ਮੰਤਰੀ ਨੇ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਜਨਮ ਦਿਨ ਸਬੰਧੀ ਕੇਕ ਵੀ ਕੱਟਿਆ ਜਿਸ ਦੌਰਾਨ ਵੀ ਡਾ. ਗੁਰਪ੍ਰੀਤ ਕੌਰ ਵੀ ਮੌਜੂਦ ਸਨ। ਉਂਜ ਮੁੱਖ ਮੰਤਰੀ ਨੇ ਕਿਸੇ ਹੋਰ ਨਾਲ ਮੁਲਾਕਾਤ ਨਹੀਂ ਕੀਤੀ। ਪਟਿਆਲਾ ਦੇ ਐਸਐਸਪੀ ਬੌਰਨ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਮਾਗਮ ਸਬੰਧੀ ਲੋੜੀਂਦੇ ਸੁਰੱਖਿਆ ਪ੍ਰਬੰਧ ਕਰ ਲਏ ਹਨ ਤੇ ਸਮਾਗਮ ਵਾਲੇ ਸਥਾਨ ’ਤੇ ਪੁਲੀਸ ਫੋਰਸ ਰਾਤ ਭਰ ਤਾਇਨਾਤ ਰਹੇਗੀ।