ਨਵੀਂ ਦਿੱਲੀ, 27 ਅਪਰੈਲ
ਵਿਦੇਸ਼ ਸਕੱਤਰ ਵਿਨੈ ਕਵਾਤੜਾ ਨੇ ਅੱਜ ਕਿਹਾ ਕਿ ਸੂਡਾਨ ਵਿਚ ਸੁਰੱਖਿਆ ਨਾਲ ਸਬੰਧਤ ਸਥਿਤੀ ਬੇਹੱਦ ਅਸਥਿਰ ਅਤੇ ਗੰਭੀਰ ਹੈ ਅਤੇ ਭਾਰਤ ਦੀ ਕੋਸ਼ਿਸ਼ ਉਥੇ ਰਹਿ ਰਹੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ ਸੂਡਾਨ ਤੋਂ ਨਾਗਰਿਕਾਂ ਨੂੰ ਕੱਢਣ ਲਈ ਭਾਰਤ ਦੀ ਮੁਹਿੰਮ ਅਪਰੇਸ਼ਨ ਕਾਵੇਰੀ’ ਤਹਿਤ 670 ਭਾਰਤੀ ਘਰ ਪਹੁੰਚ ਚੁੱਕੇ ਹਨ ਜਾਂ ਭਾਰਤ ਦੇ ਰਾਹ ’ਤੇ ਹਨ। 360 ਭਾਰਤੀ ਨਾਗਰਿਕ ਬੁੱਧਵਾਰ ਰਾਤ ਨੂੰ ਸਾਊਦੀ ਅਰਬ ਦੀ ਉਡਾਣ ਰਾਹੀਂ ਭਾਰਤ ਆਏ ਹਨ ਜਦਕਿ 246 ਨਾਗਰਿਕ ਭਾਰਤੀ ਹਵਾਈ ਸੈਨਾ ਦੇ ਸੀ17 ਜਹਾਜ਼ ਰਾਹੀਂ ਮਹਾਰਾਸ਼ਟਰ ਪਹੁੰਚ ਰਹੇ ਹਨ।