ਬਰੈਂਪਟਨ/ਸਟਾਰ ਨਿਊਜ਼, -ਸੁਲਤਾਨ-ਉਲ ਕੌਮ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਦਾ ਜਨਮ 3 ਮਈ 1718 ਨੂੰ ਹੋਇਆ ਸੀ ਅਤੇ ਉਨ੍ਹਾਂ ਦੀ ਤੀਸਰੀ ਜਨਮ-ਸ਼ਤਾਬਦੀ Ḕਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾḔ ਵੱਲੋਂ 6 ਮਈ 2018 ਦਿਨ ਐਤਵਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। 
ਇਹ ਜ਼ਿਕਰਯੋਗ ਹੈ ਕਿ ਬਾਬਾ ਬੰਦਾ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਦੇ ਕੁਝ ਸਮੇਂ ਨੂੰ ਇਤਿਹਾਸਕਾਰ Ḕਘੋਰ ਅੰਧਕਾਰḔ ਦਾ ਸਮਾਂ ਬਿਆਨਦੇ ਹਨ ਪ੍ਰੰਤੂ ਸਿੱਖ ਇਸ ਸਮੇਂ ਨੂੰ ਪ੍ਰੀਖਿਆ ਅਤੇ ਸੰਘਰਸ਼ ਦਾ ਸਮਾਂ ਮੰਨਦੇ ਹਨ। ਇਸ ਦੌਰਾਨ ਲੱਗਭੱਗ 40 ਸਾਲ ਸਿੱਖਾਂ ਨੇ ਸਮੇਂ ਦੀ ਸਰਕਾਰ ਵੱਲੋਂ ਉਨ੍ਹਾਂ ਉੱਪਰ ਢਾਹੇ ਗਏ ਜਬਰ ਤੇ ਜ਼ੁਲਮ ਦੇ ਵਿਰੁੱਧ ਅਸਾਵੀਂ ਜੰਗ ਲੜੀ ਅਤੇ ਇਸ ਸਮੇਂ ਸਿੱਖਾਂ ਦੀ ਹੋਂਦ ਨੂੰ ਵੀ ਖ਼ਤਰਾ ਪੈਦਾ ਹੋ ਗਿਆ ਸੀ। ਪ੍ਰੀਖਿਆ ਦੀ ਇਸ ਘੜੀ ਵਿਚ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖ ਕੌਮ ਦੀ ਯੋਗ ਅਗਵਾਈ ਕੀਤੀ ਅਤੇ ਇਕ ਮਹਾਨ-ਨਾਇਕ ਬਣ ਕੇ ਮੈਦਾਨ ਵਿਚ ਨਿੱਤਰੇ। ਆਪ ਜੀ ਨੇ ਬਹਾਦਰੀ, ਨਿਡਰਤਾ, ਸਿਦਕ ਅਤੇ ਅਡੋਲਤਾ ਦਾ ਇਕ ਨਵਾਂ ਇਤਿਹਾਸ ਸਿਰਜਿਆ। 
ਬਾਬਾ ਜੀ ਨੇ ਆਪਣੇ ਸਾਥੀਆਂ ਜੱਸਾ ਸਿੰਘ ਰਾਮਗੜ੍ਹੀਆ ਅਤੇ ਨਵਾਬ ਕਪੂਰ ਸਿੰਘ ਜੀ ਦੇ ਨਾਲ ਮਿਲ ਕੇ ਵੱਡੇ Ḕਖੱਬੀ ਖ਼ਾਨḔ ਅਖਵਾਉਣ ਵਾਲੇ ਨਾਦਰ ਸ਼ਾਹ, ਮੀਰ ਮੰਨੂੰ, ਜ਼ਕਰੀਆ ਖ਼ਾਨ, ਅਦੀਨਾ ਬੇਗ਼, ਸਲਾਬਤ ਖ਼ਾਨ ਅਤੇ ਕਾਬਲ ਦੇ ਵੱਡੇ ਧਾੜਵੀ ਤੇ ਨਾਪਾਕ ਲੁਟੇਰੇ ਅਬਦਾਲੀ ਦੇ ਦੰਦ ਖੱਟੇ ਕੀਤੇ। ਬਾਬਾ ਜੀ ਦੀ ਤਲਵਾਰ ਨੇ ḔਦਿੱਲੀḔ ਝੁਕਾਈ, ḔਕਾਬਲḔ ਨਿਵਾਇਆ ਅਤੇ ਪੰਜਾਬ ਦਾ ਰਾਜ ਪ੍ਰਬੰਧ ਮੁਲਕ ਦੇ ਅਸਲੀ ਵਾਰਸਾਂ ਦੇ ਸਪੁਰਦ ਕੀਤਾ। ਸਿੱਖ ਮਿਸਲਾਂ ਨੇ ਉੱਤਰ ਵਿਚ ਕਾਂਗੜਾ, ਦੱਖਣ ਵਿਚ ਮੁਲਤਾਨ, ਪੂਰਬ ਵਿਚ ਸਹਾਰਨਪੁਰ ਅਤੇ ਪੱਛਮ ਵਿਚ ਅੱਟਕ ਤੱਕ ਸਿੱਖ ਰਾਜ ਕਾਇਮ ਕੀਤਾ।
ਅਜਿਹੇ ਬਹਾਦਰ ਤੇ ਨਿੱਡਰ ਜਰਨੈਲ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਦੀ ਤੀਸਰੀ ਜਨਮ-ਸ਼ਤਾਬਦੀ ਮਨਾਉਣ ਲਈ Ḕਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾḔ ਵੱਲੋਂ ਇਸ ਦੇ ਪ੍ਰਧਾਨ ਬਲਜਿੰਦਰ ਸਿੰਘ (ਟੌਮੀ ਵਾਲੀਆ) ਦੀ ਅਗਵਾਈ ਵਿਚ ਗੁਰਦੁਆਰਾ ਸਾਹਿਬ ਡਿਕਸੀ ਰੋਡ ਵਿਖੇ Ḕਈਸਟ ਹਾਲ) ਵਿਚ ਮਿਤੀ 6 ਮਈ 2018 ਦਿਨ ਐਤਵਾਰ ਨੂੰ ਸਵੇਰੇ 10æ00 ਵਜੇ ਸੱਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਹੋਵੇਗਾ। ਉਪਰੰਤ, ਦੀਵਾਨ ਸਜਾਇਆ ਜਾਏਗਾ ਜਿਸ ਵਿਚ ਰਾਗੀ ਜੱਥੇ ਕੀਤਰਨ ਕਰਨਗੇ ਅਤੇ ਕਥਾਕਾਰਾਂ ਤੇ ਬੁਲਾਰਿਆਂ ਵੱਲੋਂ ਬਾਬਾ ਜੀ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਸੰਘਰਸ਼ ਬਾਰੇ ਜਾਣਕਾਰੀ ਦਿੱਤੀ ਜਾਏਗੀ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਸਮਾਗ਼ਮ ਦੇ ਪ੍ਰਬੰਧਕਾਂ ਕਿੰਗ ਵਾਲੀਆ ਨੂੰ 416-804-4122, ਵਿਸ਼ ਵਾਲੀਆ ਨੂੰ 647-330-1664 ਅਤੇ ਟੌਮੀ ਵਾਲੀਆ ਨੂੰ 647-242-8100 Ḕਤੇ ਸੰਪਰਕ ਕੀਤਾ ਜਾ ਸਕਦਾ ਹੈ।