ਨਵੀਂ ਦਿੱਲੀ, 29 ਅਗਸਤ

ਆਈਪੀਐੱਲ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਚੇੱਨਈ ਸੁਪਰ ਕਿੰਗਜ਼ ਦੀ ਟੀਮ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਬੱਲੇਬਾਜ਼ ਸੁਰੇਸ਼ ਰੈਣਾ ਆਈਪੀਐਲ ਤੋਂ ਬਾਹਰ ਹੋ ਕੇ ਦੇਸ਼ ਪਰਤ ਆਇਆ ਹੈ। ਉਸ ਨੇ ਇਸ ਦੇ ਨਿੱਜੀ ਕਾਰਨ ਦੱਸੇ ਹਨ। ਰੈਣਾ 21 ਅਗਸਤ ਨੂੰ ਟੀਮ ਨਾਲ ਦੁਬਈ ਪੁੱਜਿਆ ਸੀ। ਚੇੱਨਈ ਸੁਪਰ ਕਿੰਗਜ਼ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਸੀਐਸਕੇ ਦੇ ਸੀਈਓ ਕੇ ਐੱਸ. ਵਿਸ਼ਵਨਾਥਨ ਦੇ ਬਿਆਨ ਨੂੰ ਟਵੀਟ ਕੀਤਾ, ਜਿਸ ਵਿੱਚ ਲਿਖਿਆ ਹੈ, ‘ਸੁਰੇਸ਼ ਰੈਣਾ ਨਿੱਜੀ ਕਾਰਨਾਂ ਕਰਕੇ ਭਾਰਤ ਪਰਤਿਆ ਹੈ। ਉਹ ਬਾਕੀ ਆਈਪੀਐੱਲ ਸੀਜ਼ਨ ਲਈ ਟੀਮ ਵਿੱਚ ਨਹੀਂ ਹੋਵੇਗਾ।’