ਮੈਲਬਰਨ:ਭਾਰਤ ਦੇ ਸੁਮਿਤ ਨਾਗਲ ਮੰਗਲਵਾਰ ਨੂੰ ਇੱਥੇ ਪਹਿਲੇ ਗੇੜ ਵਿਚ ਲਿਥੁਆਨੀਆ ਦੇ ਰਿਕਾਰਡਜ਼ ਬੇਰਾਂਕਿਸ ਹੱਥੋਂ ਹਾਰ ਕੇ ਆਸਟਰੇਲਿਆਈ ਓਪਨ ਟੈਨਿਸ ਟੂਰਨਾਮੈਂਟ ਵਿਚੋਂ ਬਾਹਰ ਹੋ ਗਿਆ ਹੈ। ਨਾਗਲ ਨੂੰ ਬੇਰਾਂਕਿਸ ਖ਼ਿਲਾਫ਼ ਦੋ ਘੰਟੇ ਤੇ ਦਸ ਮਿੰਟ ਚੱਲੀ ਖੇਡ ਦੌਰਾਨ 2-6, 5-7, 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਨਾਗਲ ਨੂੰ ਪਿਛਲੇ ਹਫ਼ਤੇ ਆਸਟਰੇਲਿਆਈ ਓਪਨ ਦੀ ਤਿਆਰੀ ਟੂਰਨਾਮੈਂਟ ਵਿਚ ਵੀ ਦੁਨੀਆਂ ਨੇ 72ਵੇਂ ਨੰਬਰ ਦੇ ਖਿਡਾਰੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਿੰਗਲਜ਼ ਵਰਗ ਵਿਚ ਭਾਰਤੀ ਚੁਣੌਤੀ ਖ਼ਤਮ ਹੋ ਗਈ ਹੈ ਅਤੇ ਹੁਣ ਸਾਰਿਆਂ ਦੀਆਂ ਨਜ਼ਰਾਂ ਡਬਲਜ਼ ਖਿਡਾਰੀ ਰੋਹਨ ਬੋਪੰਨਾ, ਦਿਵਿਜ ਸ਼ਰਨ ਅਤੇ ਅੰਕਿਤ ਰੈਨਾ ’ਤੇ ਹਨ।