ਨਵੀਂ ਦਿੱਲੀ, 18 ਅਗਸਤਭਾਰਤ ਦੇ ਚੀਫ ਜਸਟਿਸ ਐੱਨਵੀ ਰਮੰਨ ਨੇ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਨਿਯੁਕਤੀ ਸਬੰਧੀ ਕੌਲਜੀਅਮ ਬੈਠਕ ਬਾਰੇ ਮੀਡੀਆ ਰਿਪੋਰਟਾਂ ਰਾਹੀਂ ਲਗਾੲੇ ਕਿਆਸ ਨੂੰ ਬੇਹੱਦ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੱਜਾਂ ਦੀ ਨਿਯਕਤੀ ਪਵਿੱਤਰ ਪ੍ਰਕਿਰਿਆ ਹੈ ਤੇ ਇਸ ਨਾਲ ਮਾਣ-ਸਨਮਾਨ ਜੁੜਿਆ ਹੈ। ਮੀਡੀਆ ਇਸ ਗੱਲ ਨੂੰ ਸਮਝੇ ਤੇ ਇਸ ਦਾ ਸਨਮਾਨ ਕਰੇ। ਉਨ੍ਹਾਂ ਕਿਹਾ, ‘ਮੈਂ ਬੇਹੱਦ ਨਾਰਾਜ਼ ਹਾਂ ਤੇ ਸਾਰੀਆਂ ਸਬੰਧਤ ਧਿਰਾਂ ਤੋਂ ਆਸ ਰੱਖਦਾ ਹਾਂ ਕਿ ਉਹ ਇਸ ਸੰਸਥਾ ਦਾ ਮਾਣ ਬਰਕਰਾਰ ਰੱਖਣਗੀਆਂ।’ਚੀਫ ਜਸਟਿਸ ਨੇ ਕਿਹਾ ਕਿ ਹਾਲੇ ਪ੍ਰਕਿਰਿਆ ਅੱਧ-ਵੱਟੇ ਹੈ ਤੇ ਤਜਵੀਜ਼ਾਂ ਨੂੰ ਅਧਿਕਾਰਤ ਰੂਪ ਦੇਣ ਤੋਂ ਪਹਿਲਾਂ ਮੀਡੀਆ ਵੱਲੋਂ ਕਿਆਸ ਲਾਉਣ ਦਾ ਉਲਟਾ ਅਸਰ ਪੈਂਦਾ ਹੈ। ਇਸ ਤਰ੍ਹਾਂ ਦੀ ਗ਼ੈਰਜ਼ਿੰਮੇਦਾਰ ਰਿਪੋਰਟਿੰਗ ਤੇ ਕਿਆਸ ਕਾਰਨ ਪ੍ਰਤਿਭਾਵਾਂ ਦੇ ਯੋਗ ਕਰੀਅਰ ਦੇ ਮੌਕਿਆਂ ਨੂੰ ਨੁਕਸਾਨ ਪੁੱਜਦਾ ਹੈ