ਮੁੰਬਈ, 24 ਮਾਰਚ

ਸੁਪਰਸਟਾਰ ਆਮਿਰ ਖਾਨ ਨੂੰ ਕਰੋਨਾ ਹੋ ਗਿਆ ਹੈ। ਫਿਲਹਾਲ ਉਹ ਘਰ ਵਿੱਚ ਇਕਤਾਂਵਾਸ ਵਿੱਚ ਹਨ। ਅਭਿਨੇਤਾ ਦੇ ਬੁਲਾਰੇ ਨੇ ਬੁੱਧਵਾਰ ਨੂੰ ਕਿਹਾ ਕਿ 56 ਸਾਲਾ ਅਦਾਕਾਰ ਠੀਕ ਹਨ ਤੇ ਉਨ੍ਹਾਂ ਨੇ ਆਪਣੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਕਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ।