ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਸ ਦੇ ਸਾਥੀ ਬੈਰੀ ਵਿਲਮੋਰ ਦੀ ਧਰਤੀ ‘ਤੇ ਵਾਪਸੀ ‘ਚ ਹੁਣ ਹੋਰ ਦੇਰੀ ਹੋ ਸਕਦੀ ਹੈ। ਨਾਸਾ ਅਤੇ ਸਪੇਸਐਕਸ ਨੇ ਤਕਨੀਕੀ ਖਰਾਬੀ ਤੋਂ ਬਾਅਦ ਆਪਣਾ ਮਿਸ਼ਨ ਮੁਲਤਵੀ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਫਾਲਕਨ 9 ਰਾਕੇਟ ‘ਚ ਗਰਾਊਂਡ ਸਪੋਰਟ ਕਲੈਂਪ ਆਰਮ ‘ਚ ਹਾਈਡ੍ਰੌਲਿਕ ਸਿਸਟਮ ਦੀ ਸਮੱਸਿਆ ਕਾਰਨ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਕਰੂ-10 ਮਿਸ਼ਨ ਦੀ ਲਾਂਚਿੰਗ ਨੂੰ ਰੱਦ ਕਰ ਦਿੱਤਾ ਗਿਆ ਹੈ।

ਨਾਸਾ ਦੇ ਇਕ ਬਿਆਨ ਅਨੁਸਾਰ ਪੁਲਾੜ ਯਾਤਰੀ ਐਨੀ ਮੈਕਲੇਨ ਅਤੇ ਨਿਕੋਲ ਆਇਰਸ, ਜਾਪਾਨੀ ਪੁਲਾੜ ਏਜੰਸੀ ਦੇ ਪੁਲਾੜ ਯਾਤਰੀ ਟਾਕੂਆ ਓਨਿਸ਼ੀ ਅਤੇ ਰੋਸਕੋਸਮੌਸ ਪੁਲਾੜ ਯਾਤਰੀ ਕਿਰਿਲ ਪੇਸਕੋਵ ਸਪੇਸਐਕਸ ਦੇ ਡਰੈਗਨ ਕਰੂ ਕੈਪਸੂਲ ਤੋਂ ਬਾਹਰ ਆ ਗਏ ਹਨ । ਅਗਲੀ ਲਾਂਚਿੰਗ 13 ਮਾਰਚ ਨੂੰ ਸ਼ਾਮ 7:26 ਵਜੇ ਤੋਂ ਬਾਅਦ ਹੋਵੇਗੀ। ਨਾਸਾ ਦੇ ਕੈਨੇਡੀ ਲਾਂਚ ਕੰਪਲੈਕਸ 39ਏ ਤੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। ਲਾਂਚ ਕਵਰੇਜ NASA+ ‘ਤੇ ਦੁਪਹਿਰ 3:25 ਵਜੇ (ਸਥਾਨਕ ਸਮੇਂ) ਤੋਂ ਸ਼ੁਰੂ ਹੋਵੇਗੀ। ਡੌਕਿੰਗ 14 ਮਾਰਚ ਨੂੰ ਰਾਤ 11:30 ਵਜੇ (ਸਥਾਨਕ ਸਮੇਂ) ‘ਤੇ ਹੋਣ ਦੀ ਉਮੀਦ ਹੈ। ਨਾਸਾ ਨੇ ਕਿਹਾ ਕਿ ਕਰੂ-10 ਮਿਸ਼ਨ, ਰੂਸੀ ਪੁਲਾੜ ਯਾਤਰੀ ਅਲੈਗਜ਼ੈਂਡਰ ਗੋਰਬੁਨੋਵ ਅਤੇ ਪੁਲਾੜ ਯਾਤਰੀ ਨਿਕ ਹੇਗ, ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਲੈ ਕੇ, 13 ਮਾਰਚ ਦੇ ਲਾਂਚ ਤੋਂ ਬਾਅਦ, ਸੋਮਵਾਰ, 17 ਮਾਰਚ ਨੂੰ ਸਵੇਰੇ 9:05 ਵਜੇ ਈਟੀ ਤੋਂ ਪਹਿਲਾਂ ਪੁਲਾੜ ਸਟੇਸ਼ਨ ਤੋਂ ਰਵਾਨਾ ਹੋਵੇਗਾ।

ਨਾਸਾ ਨੇ ਕਿਹਾ ਕਿ ਕਰੂ-10 ਸਪੇਸਐਕਸ ਦੀ ਮਨੁੱਖੀ ਪੁਲਾੜ ਆਵਾਜਾਈ ਪ੍ਰਣਾਲੀ ਦਾ 10ਵਾਂ ਕਰੂ ਰੋਟੇਸ਼ਨ ਮਿਸ਼ਨ ਹੈ। ਨਾਸਾ ਦੇ ਕਮਰਸ਼ੀਅਲ ਕਰੂ ਪ੍ਰੋਗਰਾਮ ਦੇ ਤਹਿਤ ਇਹ ਇਸਦੀ 11ਵੀਂ ਚਾਲਕ ਦਲ ਦੀ ਉਡਾਣ ਹੈ, ਜਿਸ ਵਿੱਚ ਪੁਲਾੜ ਸਟੇਸ਼ਨ ਲਈ ਡੈਮੋ-2 ਟੈਸਟ ਫਲਾਈਟ ਵੀ ਸ਼ਾਮਲ ਹੈ।