ਕਾਹਿਰਾ, 25 ਅਕਤੂਬਰ

ਸੁਡਾਨ ਵਿੱਚ ਫੌਜ ਨੇ ਕਾਰਜਕਾਰੀ ਪ੍ਰਧਾਨ ਮੰਤਰੀ ਅਬਦਾਲਾ ਹਮਦੋਕ ਦਾ ਤਖਤਾ ਪਲਟਦਿਆਂ ਅੱਜ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਦੇਸ਼ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਹੈ। ਇਸੇ ਦੌਰਾਨ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਫੌਜ ਦੇ ਜਨਰਲ ਅਬਦੇਲ ਫਤਹਿ ਅਲ-ਬੁਰਹਾਨ ਨੇ ਟੈਲੀਵੀਜ਼ਨ ਉੱਤੇ ਦਿੱਤੇ ਸੁਨੇਹੇ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਹਮਦੋਕ ਦੀ ਅਗਵਾਈ ਵਾਲੀ ਸਰਕਾਰ ਨੂੰ ਭੰਗ ਕਰ ਦਿੱਤਾ ਗਿਆ ਹੈ।