ਚੰਡੀਗੜ,
ਰਾਜਸਭਾ ਮੈਂਬਰ ਅਤੇ ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਢਸਾ ਨੂੰ ਪਦਮਭੂਸ਼ਣ ਦਿੱਤੇ ਜਾਣ ਦੇ ਐਲਾਣ ਨਾਲ ਸਿੱਖ ਸਮਾਜ ਅਤੇ ਸਮੂਹ ਪੰਜਾਬੀਆਂ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਖੁਸ਼ੀ ਨੂੰ ਸਾਂਝਾ ਕਰਨ ਲਈ ਅੱਜ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਸੁਖਦੇਵ ਸਿੰਘ ਢੀਂਢਸਾ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਕਮਲ ਸ਼ਰਮਾ ਨੇ ਦੱਸਿਆ ਕਿ ਸ਼੍ਰੀ ਢੀਂਢਸਾ ਇਕ ਇਹੋਜਿਹੀ ਸ਼ਖਸ਼ੀਅਤ ਦੇ ਮਾਲਿਕ ਹਨ ਜਿਨਾਂ ਨੇ ਕੇਵਲ ਰਾਜਨੀਤੀ ਹੀ ਨਹੀਂ ਬਲਕਿ ਸਮਾਜਿਕ, ਧਾਰਮਿਕ ਅਤੇ ਖੇਡ ਜਗਤ ਵਿਚ ਵੀ ਆਪਣੀ ਖਾਸ ਪਹਿਚਾਣ ਬਣਾਈ ਹੈ। ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਢੀਂਢਸਾ ਨੇ ਆਪਣੇ ਅਨੁਭਵਾਂ ਦੀ ਉਨ•ਾਂ ਹਰ ਖੇਤਰਾਂ ਵਿਚ ਵਰਤੋਂ ਕੀਤੀ ਹੈ ਜੋ ਜਿੰਮੇਵਾਰੀ ਉਨ•ਾਂ ਨੂੰ ਸੌਂਪੀ ਗਈ। ਕਮਲ ਸ਼ਰਮਾ ਨੇ ਕਿਹਾ ਕਿ ਉਨ•ਾਂ ਦੇ ਇਨ•ਾਂ ਅਨੁਭਵਾਂ ਅਤੇ ਕੰਮਾਂ ਪ੍ਰਤੀ ਨਿਸ਼ਠਾ ਨੂੰ ਧਿਆਨ ਵਿਚ ਰਖਦੇ ਹੋਏ ਮੋਦੀ ਸਰਕਾਰ ਨੇ ਢੀਂਢਸਾ ਨੂੰ ਪਦਮਭੂਸ਼ਣ ਲਈ ਚੁਣਿਆ ਹੈ। ਮੋਦੀ ਸਰਕਾਰ ਦਾ ਇਹ ਕਦਮ ਸ਼ਲਾਘਾਯੋਗ ਹੈ ਅਤੇ ਉਨ•ਾਂ ਨੇ ਇਸ ਕਦਮ ਨਾਲ ਇਕ ਵਾਰੀ ਫੇਰ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੈ।
ਚੇਤੇ ਰਹੇ ਕਿ ਸ਼੍ਰੀ ਢੀਂਢਸਾ ਪੰਜਾਬ ਅਤੇ ਕੇਂਦਰ ਵਿਚ ਵੱਖ-ਵੱਖ ਵਿਭਾਗਾਂ ਦੇ ਮੰਤਰੀ ਓਹਦਿਆਂ ਦੀ ਜਿੰਮੇਵਾਰੀ ਬਖੂਬੀ ਨਿਭਾ ਚੁਕੇ ਹਨ। ਉਨ•ਾਂ ਦੇ ਰਾਜਨੀਤਿਕ ਜੀਵਨ ਦੀ ਗੱਲ ਕਰੀਏਂ ਤਾਂ ਉਹ ਰਾਜ ਅਤੇ ਕੇਂਦਰੀ ਪੱਧਰ ਦੇ ਕਈ ਅਹਿਮ ਓਹਦਿਆਂ ਤੇ ਵਿਰਾਜਮਾਨ ਹੋ ਚੁਕੇ ਹਨ। ਮਾਲਵਾ ਖੇਤਰ ਦੇ ਇਸ ਨੇਤਾ ਨੇ ਆਪਣੀ ਮਿਹਨਤ ਨਾਲ ਦਿੱਲੀ ਤਕ ਪਹਿਚਾਣ ਬਣਾਈ ਹੈ। ਅਟਲ ਬਿਹਾਰੀ ਵਾਜਪਈ ਸਰਕਾਰ ਵਿਚ ਸ਼੍ਰੀ ਢੀਂਢਸਾ ਕੇਂਦਰੀ ਖੇਡ, ਰਸਾਇਣ ਅਤੇ ਖਾਦ ਮੰਤਰੀ ਰਹਿ ਚੁਕੇ ਹਨ। ਰਾਜਸਭਾ ਅਤੇ ਲੋਕਸਭਾ ਦੋਨਾਂ ਸਦਨਾਂ ਦੇ ਮੈਂਬਰ ਰਹਿ ਚੁਕੇ ਸ਼੍ਰੀ ਢੀਂਢਸਾ ਮੰਤਰੀ ਰਹਿੰਦੇ ਹੋਏ ਨੌਜਵਾਨ ਖਿਲਾੜੀਆਂ ਨੂੰ ਹੱਲਾਸ਼ੇਰੀ ਦਿੰਦੇ ਰਹੇ ਹਨ।