ਰੋਹਿਤ ਨੇ ‘ਇੰਡੀਆ ਟੂਡੇ’ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਧੋਨੀ ਦਾ ਸ੍ਰੀਲੰਕਾ ਵਿਰੁੱਧ ਪ੍ਰਦਰਸ਼ਨ ਧਿਆਨ ਵਿੱਚ ਰੱਖਿਆ ਜਾਵੇ ਤਾਂ ਇਸ ਨੂੰ ਦੇਖਦਿਆਂ ਊਸਨੂੰ ਸਮਝ ਨਹੀ ਆਉਂਦੀ ਕਿ ਲੋਕ ਕਿਉਂ ਰੌਲਾ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਵਿਸ਼ਵ ਕੱਪ ਵਿੱਚ ਹਿੱਸਾ ਲਵੇਗਾ ਜਾਂ ਨਹੀ, ਇਸ ਬਾਰੇ ਤਾਂ ਉਹ ਕੁੱਝ ਨਹੀ ਕਹੇਗਾ ਪਰ ਉਹ ਇਸ ਸਮੇਂ ਪੂਰੀ ਤਰ੍ਹਾਂ ਲੈਅ ਵਿੱਚ ਹੈ। ਉਹ ਛੇਵੇਂ ਨੰਬਰ ਉੱਤੇ ਬੱਲੇਬਾਜ਼ੀ ਕਰਦਾ ਹੈ। ਉਸਨੂੰ ਓਨੀਆਂ ਗੇਂਦਾਂ ਖੇਡਣ ਨੂੰ ਨਹੀ ਮਿਲਦੀਆਂ ਜਿੰਨੀਆਂ ਕਿ ਸਾਨੂੰ ਮਿਲਦੀਆਂ ਹਨ। ਇਹ ਜ਼ਿਕਰਯੋਗ ਹੈ ਕਿ ਸ੍ਰੀਲੰਕਾ ਵਿਰੁੱਧ ਇੱਕਰੋਜ਼ਾ ਲੜੀ ਦੀ ਸਮਾਪਤੀ ਬਾਅਦ ਟੀਮ ਦੇ ਕੋਚ ਰਵੀ ਸਾਸ਼ਤਰੀ ਨੇ ਸਪਸ਼ਟ ਕਰ ਦਿੱਤਾ ਸੀ ਕਿ ਅਜੇ ਧੋਨੀ ਦਾ ਬਦਲ ਮੌਜੂਦ ਨਹੀਂ ਹੈ। ਸ਼ਾਸਤਰੀ ਨੇ ਧੋਨੀ ਦੇ ਅਲੋਚਕਾਂ ਦਾ ਮੂੰਹ ਬੰਦ ਕਰਵਾਉਂਦਿਆਂ ਕਿਹਾ ਸੀ ਕਿ ਉਹ ਧੋਨੀ ਬਾਰੇ ਕੋਈ ਟਿੱਪਣੀ ਕਰਨ ਤੋਂ ਪਹਿਲਾਂ ਇਸ ਗੱਲ ਵੱਲ ਧਿਆਨ ਦੇਣ ਕਿ ਜਦੋੋਂ ਉਹ 36 ਸਾਲ ਦੇ ਸਨ ਤਾਂ ਕਿੰਨੇ ਕੁ ਫਿੱਟ ਸਨ।