ਪੇਈਚਿੰਗ, 11 ਨਵੰਬਰ
ਚੀਨੀ ਕਮਿਊਨਿਸਟ ਪਾਰਟੀ(ਸੀਪੀਸੀ) ਦੇ ਵੀਰਵਾਰ ਨੂੰ ਹੋਏ ਉੱਚ ਪੱਧਰੀ ਸੰਮੇਲਨ ਵਿੱਚ ਪਾਰਟੀ ਦੀਆਂ ਬੀਤੇ 100 ਵਰ੍ਹਿਆਂ ਦੀਆਂ ਪ੍ਰਾਪਤੀਆਂ ਸਬੰਧੀ ‘ਇਤਿਹਾਸਕ ਮਤਾ’ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਅਗਲੇ ਵਰ੍ਹੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਰਿਕਾਰਡ ਤੀਜੇ ਕਾਰਜਕਾਲ ਲਈ ਵੀ ਰਾਹ ਪੱਧਰਾ ਹੋ ਗਿਆ। 19ਵੀਂ ਸੀਪੀਸੀ ਸੈਂਟਰਲ ਕਮੇਟੀ ਦਾ ਛੇਵਾ ਪੈਲਨਰੀ ਸੈਸ਼ਨ 8 ਤੋਂ 11 ਨਵੰਬਰ ਤਕ ਪੇਈਚਿੰਗ ਵਿਚ ਹੋਇਆ। ਵੀਰਵਾਰ ਨੂੰ ਮੀਟਿੰਗ ਬਾਅਦ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਕਿ ਮੀਟਿੰਗ ਵਿੱਚ ਇਤਿਹਾਸਕ ਮਤੇ ਦੀ ਸਮੀਖਿਆ ਕੀਤੀ ਗਈ ਅਤੇ ਉਸ ਨੂੰ ਪਾਸ ਕੀਤਾ ਗਿਆ। ਸੀਪੀਸੀ ਦੇ 100 ਸਾਲਾਂ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦਾ ਇਹ ਤੀਜਾ ਪ੍ਰਸਤਾਵ ਹੈ। ਪਾਰਟੀ ਇਸ ਸਬੰਧੀ ਵਿਸਥਾਰਤ ਜਾਣਕਾਰੀ ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਕਰ ਕੇ ਦੇਵੇਗੀ।