ਪੁਣੇ, 18 ਦਸੰਬਰ

ਇਥੇ ਮੇਜਰ ਧਿਆਨ ਚੰਦ ਹਾਕੀ ਸਟੇਡੀਅਮ ਵਿੱਚ ਖੇਡੇ ਜਾ ਰਹੇ 11ਵੇਂ ਹਾਕੀ ਇੰਡੀਆ ਸੀਨੀਅਰ ਪੁਰਸ਼ ਕੌਮੀ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ (ਹਾਕੀ ਪੰਜਾਬ) ਨੇ ਚੰਡੀਗੜ੍ਹ ਹਾਕੀ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਦਾਖਲਾ ਪਾ ਲਿਆ ਹੈ। ਪੰਜਾਬ ਤਰਫੋਂ ਦੋਵੇਂ ਗੋਲ ਰੁਪਿੰਦਰਪਾਲ ਸਿੰਘ ਨੇ ਕੀਤੇ। ਮੈਚ ਦਾ ਪਹਿਲਾ ਹਾਫ ਦੋਹਾਂ ਟੀਮਾਂ ਵੱਲੋਂ ਬਿਨਾਂ ਕੋਈ ਗੋਲ ਕੀਤੇ ਹੀ ਲੰਘ ਗਿਆ ਤੇ 46 ਵੇਂ ਮਿੰਟ ਵਿੱਚ ਰੁਪਿੰਦਰਪਾਲ ਨੇ ਪੈਨੇਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕੀਤਾ। ਇਸ ਮਗਰੋਂ ਚੰਡੀਗੜ੍ਹ ਦੇ ਖਿਡਾਰੀ ਅਰਸ਼ਦੀਪ ਸਿੰਘ ਨੇ 50ਵੇਂ ਮਿੰਟ ਵਿੱਚ ਗੋਲ ਕਰ ਕੇ ਸਕੋਰ 1-1 ਦੀ ਬਰਾਰਬੀ ’ਤੇ ਲਿਆ ਦਿੱਤਾ। ਇਸ ਤੋਂ ਤਿੰਨ ਮਿੰਟਾਂ ਬਾਅਦ ਰੁਪਿੰਦਰ ਨੇ ਇਕ ਹੋਰ ਗੋਲ ਦਾਗ ਕੇ ‘ਹਾਕੀ ਪੰਜਾਬ’ ਟੀਮ ਨੂੰ ਜਿੱਤ ਦਿਵਾ ਦਿੱਤੀ।