ਪਟਿਆਲਾ:ਇਥੇ ਕੌਮੀ ਖੇਡ ਸੰਸਥਾ ਐਨਆਈਐਸ ਵਿੱਚ ਅੱਜ ਪੰਜ ਰੋਜ਼ਾ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਸ਼ੁਰੂ ਹੋ ਗਈ ਹੈ। ਇਸ ਵਿੱਚ ਦੇਸ਼ ਭਰ ’ਚੋਂ 617 ਅਥਲੀਟ 38 ਈਵੈਂਟਸ ਵਿੱਚ ਹਿੱਸਾ ਲੈਣਗੇ। ਪਹਿਲੇ ਦਿਨ ਅੱਜ ਉੱਤਰ ਪ੍ਰਦੇਸ਼ ਦੀ ਅਨੂ ਰਾਣੀ ਨੇ 63.24 ਮੀਟਰ ਜੈਵਲਿਨ ਸੁੱਟ ਕੇ ਆਪਣਾ ਹੀ ਪੁਰਾਣਾ ਰਿਕਾਰਡ (62.43 ਮੀਟਰ) ਤੋੜ ਦਿੱਤਾ। ਜੈਵਲਿਨ ਥ੍ਰੋਅ ਵਿੱਚ ਰਾਜਸਥਾਨ ਦੀ ਸੰਜਨਾ ਚੌਧਰੀ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਹਰਿਆਣਾ ਦੀ ਸ਼ਰਮੀਲਾ ਕੁਮਾਰੀ ਤੀਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ 10,000 ਮੀਟਰ ਦੌੜ ’ਚੋਂ ਸਵਿਤਾ ਪਾਲ (ਉੱਤਰ ਪ੍ਰਦੇਸ਼) ਪਹਿਲੇ, ਸੰਜੀਵਨੀ (ਮਹਾਰਾਸ਼ਟਰ) ਦੂਜੇ ਅਤੇ  ਕਵਿਤਾ ਯਾਦਵ (ਉੱਤਰ ਪ੍ਰਦੇਸ਼) ਤੀਜੇ ਸਥਾਨ ’ਤੇ ਰਹੀ। ਪੋਲ ਪੋਲਟ ’ਚੋਂ  ਰੋਜੀ ਪਾਲਰਾਜ (ਤਾਮਿਲਨਾਡੂ), ਪਵਿਤਰਾ ਵੈਂਕਟੇਸ਼ (ਤਾਮਿਲਨਾਡੂ) ਤੇ ਮਾਰੀਆ ਜੇਸਨ (ਕੇਰਲਾ) ਪਹਿਲੇ ਤਿੰਨ ਸਥਾਨਾਂ ’ਤੇ ਰਹੀਆਂ। ਇਸ ਤੋਂ ਇਲਾਵਾ ਸ਼ਾਟਪੁੱਟ ’ਚ ਕਿਰਨ (ਉੱਤਰ ਪ੍ਰਦੇਸ਼) ਪਹਿਲੇ, ਮਨਪ੍ਰੀਤ ਕੌਰ (ਪੰਜਾਬ) ਦੂਜੇ ਅਤੇ ਸੋਨਲ ਗੋਇਲ (ਦਿੱਲੀ) ਤੀਜੇ ਸਥਾਨ ’ਤੇ ਰਹੀ।