ਚੰਡੀਗੜ੍ਹ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਲਾਕ ਦਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਹ ਗੀਤ 23 ਜਨਵਰੀ ਨੂੰ ਰਿਲੀਜ਼ ਹੋਵੇਗਾ। ਸਿੱਧੂ ਮੂਸੇਵਾਲੇ ਦੇ ਹੁਣ ਤੱਕ 8 ਗੀਤ ਰਿਲੀਜ਼ ਹੋ ਚੁੱਕੇ ਹਨ ਅਤੇ ਇਹ 9ਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਜਦੋਂ ਕਿ ਇਹ ਸਾਲ 2025 ਦਾ ਮੂਸੇਵਾਲੇ ਦਾ ਪਹਿਲਾ ਗੀਤ ਹੋਵੇਗਾ।
ਗੀਤ ਦੇ ਨਿਰਮਾਤਾ ਦਿ ਕਿਡ ਕੰਪਨੀ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, ਆਲੇ-ਦੁਆਲੇ ਦੇਖੋ, ਅਸੀਂ ਲੀਡਰ ਹਾਂ। ਅਸੀਂ ਜੋ ਵੀ ਕਰਦੇ ਹਾਂ, ਅਸੀਂ ਦੇਖਾਂਗੇ ਅਤੇ ਬਾਕੀ ਸਾਰੇ ਉਹੀ ਕਰਨ ਦੀ ਕੋਸ਼ਿਸ਼ ਕਰਨਗੇ। ਕਿਡ ਕੰਪਨੀ ਪਹਿਲਾਂ ਹੀ ਸਿੱਧੂ ਮੂਸੇਵਾਲੇ ਦੇ ਕਈ ਗੀਤ ਰਿਲੀਜ਼ ਕਰ ਚੁੱਕੀ ਹੈ।