ਚੰਡੀਗੜ੍ਹ, 17 ਸਤੰਬਰ
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੀ ਆਲੋਚਨਾ ਕੀਤੀ ਅਤੇ ਦੋਵਾਂ ’ਤੇ ਨਾਟਕ ਕਰਨ ਦੇ ਦੋਸ਼ ਲਾਏ। ਆਮ ਆਦਮੀ ਪਾਰਟੀ ਨੇ ਸਿੱਧੂ ’ਤੇ ਪਲਟਵਾਰ ਕਰਦਿਆਂ ਉਨ੍ਹਾਂ ਨੂੰ ਪੰਜਾਬ ਦੀ ਸਿਆਸਤ ਦਾ ‘ਰਾਖੀ ਸਾਵੰਤ’ ਦੱਸਿਆ। ਰਾਖੀ ਸਾਵੰਤ ਬੌਲੀਵੁੱਡ ਦੀ ਅਦਾਕਾਰਾ ਹੈ। ਰਾਘਵ ਚੱਢਾ ਨੇ ਕਿਹਾ, ‘‘ਪੰਜਾਬ ਦੀ ਸਿਆਸਤ ਦੇ ਰਾਖੀ ਸਾਵੰਤ ‘ਨਵਜੋਤ ਸਿੱਧੂ’ ਨੂੰ ਕੈਪਟਨ (ਅਮਰਿੰਦਰ) ਖ਼ਿਲਾਫ਼ ਲਗਾਤਾਰ ਬਿਆਨਬਾਜ਼ੀ ਕਰਨ ਕਾਰਨ ਕਾਂਗਰਸ ਹਾਈ ਕਮਾਨ ਤੋਂ ਝਾੜ ਪਈ ਹੈ।’’