ਬੰਗਲੌਰ, 20 ਮਈ

ਸਿੱਧਾਰਮਈਆ ਨੇ ਅੱਜ  ਕਰਨਾਟਕ ਦੇ 24ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਕਾਂਗਰਸ ਦੇ ਸੂਬਾਈ ਪ੍ਰਧਾਨ ਡੀਕੇ ਸ਼ਿਵਕੁਮਾਰ ਨੇ ਵੀ ਸਹੁੰ ਚੁੱਕੀ। ਉਹ ਉਪ ਮੁੱਖ ਮੰਤਰੀ ਹੋਣਗੇ। ਜੀ.ਪਰਮੇਸ਼ਵਰ, ਕੇਐੱਚ ਮੁਨੀਅੱਪਾ, ਕੇਜੇ ਜਾਰਜ ਅਤੇ ਐੱਮਬੀ ਪਾਟਿਲ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ।ਇਨ੍ਹਾਂ ਨੂੰ ਰਾਜਪਾਲ ਥਾਵਰਚੰਦ ਗਹਿਲੋਤ ਨੇ ਸਹੁੰ ਚੁਕਾਈ। ਇਸ ਮੌਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਕਈ ਰਾਜਾਂ ਦੇ ਮੁੱਖ ਮੰਤਰੀ ਤੇ ਪਾਰਟੀ ਲੀਡਰਸ਼ਿਪ ਤੇ ਦੇਸ਼ ’ਚ ਵਿਰੋਧੀ ਧਿਰਾਂ ਦੇ ਨੇਤਾ ਹਾਜ਼ਰ ਸਨ।