ਰੈਕਸਡੇਲ, ਗੁਰਦੁਆਰਾ ਸਾਹਿਬ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ 5 ਅਗਸਤ ਨੂੰ ਭਾਰਤ ਦੀ ਸਰਕਾਰ ਵੱਲੋਂ ਗ਼ਲਤ ਤਰੀਕੇ ਨਾਲ ਕਸ਼ਮੀਰ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੁਲੀਸ ਅਤੇ ਨੀਮ ਫ਼ੌਜੀ ਲਗਾ ਕੇ ਕਸ਼ਮੀਰੀਆਂ ਨੂੰ ਘਰਾਂ ਵਿਚ ਬੰਦ ਕਰਕੇ ਭਾਰਤ ਦੇ ਸੰਵਿਧਾਨ ਦੀ ਧਾਰਾ 370 ਅਤੇ 35-ਏ ਨੂੰ ਇੱਕੇ ਝਟਕੇ ਨਾਲ ਖ਼ਤਮ ਕਰ ਦਿੱਤਾ ਗਿਆ। ਕਸ਼ਮੀਰੀ ਲੋਕ ਅਜੇ ਤੀਕ ਦੁੱਖ ਅਤੇ ਦਹਿਸ਼ਤ ਦੇ ਮਾਹੌਲ ਵਿਚ ਜੀਵਨ ਗ਼ੁਜ਼ਾਰ ਰਹੇ ਹਨ।
ਸਿੱਖੀ ਦੇ ਸਿਧਾਂਤ Ḕਸਰਬੱਤ ਦੇ ਭਲੇḔ ਨੂੰ ਮੁੱਖ ਰੱਖਦੇ ਹੋਏ ਕਸ਼ਮੀਰੀਆਂ ਦੀ ਬੰਦ-ਖ਼ਲਾਸੀ ਅਤੇ ਉਨ੍ਹਾਂ ਦੀ ਆਜ਼ਾਦੀ ਜਿਤ ਗੁਰਦੁਆਰਾ ਸਾਹਿਬ ਸਿੱਖ ਸਪਿਰਿਚੂਅਲ ਸੈਂਟਰ ਵਿਖੇ 4 ਸਤੰਬਰ ਦਿਨ ਸ਼ੱਕਰਵਾਰ ਨੂੰ ਸ਼ਾਮ ਨੂੰ 5æ45 ਤੋਂ 7æ00 ਵਜੇ ਤੀਕ ਪਾਠ ਸੁਖਮਨੀ ਸਾਹਿਬ ਅਤੇ ਅਤੇ 7æ00 ਵਜੇ ਤੋਂ 8æ00 ਵਜੇ ਤੱਕ ਨਾਮ ਸਿਮਰਨ ਹੋਵੇਗਾ। ਉਪਰੰਤ, ਸਮੂਹ ਸੰਗਤ ਵੱਲੋਂ ਅਰਦਾਸ ਬੇਨਤੀ ਕੀਤੀ ਜਾਏਗੀ।
ਸਾਰੇ ਕੈਨੇਡਾ-ਵਾਸੀਆਂ ਨੂੰ ਇਸ ਸਮਾਗ਼ਮ ਵਿਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਜੀ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਗੁਰਦੁਆਰਾ ਸਾਹਿਬ ਦੇ ਫ਼ੋਨ ਨੰਬਰ 416-746-6666 Ḕਤੇ ਸੰਪਰਕ ਕੀਤਾ ਜਾ ਸਕਦਾ ਹੈ।