ਨਵੀਂ ਦਿੱਲੀ, 15 ਜੁਲਾਈ
ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਅੱਜ ਦੇਸ਼ ਦੀਆਂ ਸਿੱਖਿਆਂ ਸੰਸਥਾਵਾਂ ਦੀ ਦਰਜਾਬੰਦੀ ਵਿੱਚ ਆਈਆਈਟੀ ਮਦਰਾਸ ਸਰਵੋਤਮ ਵਿਦਿਅਕ ਸੰਸਥਾ, ਆਈਆਈਐੱਸਸੀ ਬੰਗਲੌਰ ਸਰਬੋਤਮ ਯੂਨੀਵਰਸਿਟੀ ਕਰਾਰ ਦਿੱਤੀ ਗਈ ਹੈ। ਆਈਆਈਐੱਮ ਅਹਿਮਦਾਬਾਦ ਭਾਰਤ ਵਿੱਚ ਸਰਵੋਤਮ ਬੀ-ਸਕੂਲ, ਉਸ ਤੋਂ ਬਾਅਦ ਆਈਆਈਐੱਮ ਬੰਗਲੌਰ ਅਤੇ ਫਿਰ ਆਈਆਈਐੱਮ ਕੋਲਕਾਤਾ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਹਨ। ਮਿਰਾਂਡਾ ਹਾਊਸ ਸਰਵੋਤਮ ਕਾਲਜ, ਦੂਜੇ ਸਥਾਨ ‘ਤੇ ਹਿੰਦੂ ਕਾਲਜ ਅਤੇ ਤੀਜੇ ਸਥਾਨ ‘ਤੇ ਪ੍ਰੈਜ਼ੀਡੈਂਸੀ ਕਾਲਜ। ਏਮਜ਼ ਸਰਵੋਤਮ ਮੈਡੀਕਲ ਕਾਲਜ, ਚੇਨਈ ਵਿੱਚ ਸਵਿਤਾ ਇੰਸਟੀਚਿਊਟ ਆਫ਼ ਮੈਡੀਕਲ ਐਂਡ ਟੈਕਨੀਕਲ ਸਾਇੰਸਜ਼ ਦਾ ਸਰਵੋਤਮ ਡੈਂਟਲ ਕਾਲਜ ਕਰਾਰ ਦਿੱਤੇ ਹਨ। ਆਈਆਈਟੀ ਮਦਰਾਸ ਇੰਜਨੀਅਰਿੰਗ ਕਾਲਜ ਪਹਿਲੇ ਸਥਾਨ ‘ਤੇ, ਆਈਆਈਟੀ ਦਿੱਲੀ ਅਤੇ ਆਈਆਈਟੀ ਬੰਬੇ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਹਨ।