ਗੰਗਟਾਕ, 11 ਮਾਰਚ
ਸਿੱਕਮ ਵਿੱਚ ਬਰਫਬਾਰੀ ਕਾਰਨ ਸ਼ਨੀਵਾਰ ਨੂੰ ਦੇਰ ਸ਼ਾਮ 89 ਵਾਹਨਾਂ ਵਿੱਚ 900 ਸੈਲਾਨੀ ਫਸ ਗਏ ਹਨ। ਇਹ ਸੈਲਾਨੀ ਨਥੂਲਾ ਤੋਂ ਸਿੱਕਮ ਦੀ ਰਾਜਧਾਨੀ ਗੰਗਟਾਕ ਪਰਤ ਰਹੇ ਸਨ। ਇਨ੍ਹਾਂ ਸੈਲਾਨੀਆਂ ਨੂੰ ਬਚਾਉਣ ਲਈ ਫੌਜ ਦੀ ਮਦਦ ਨਾਲ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ ਤੇ ਹੁਣ ਤਕ 15 ਵਾਹਨਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਗਿਆ ਹੈ। ਸੜਕ ਤੋਂ ਬਰਫ ਸਾਫ ਕੀਤੀ ਜਾ ਰਹੀ ਹੈ ਤਾਂ ਕਿ ਇਹ ਵਾਹਨ ਗੰਗਟਾਕ ਪਹੁੰਚ ਸਕਣ।