ਗੰਗਟੋਕ, 20 ਮਈ

ਸਿੱਕਮ ਵਿੱਚ ਭਾਰਤੀ ਥਲ ਸੈਨਾ ਨੇ ਉਨ੍ਹਾਂ 54 ਬੱਚਿਆਂ ਸਮੇਤ 500 ਸੈਲਾਨੀਆਂ ਨੂੰ ਬਚਾਇਆ, ਜੋ ਲਗਾਤਾਰ ਮੀਂਹ ਕਾਰਨ ਕੁਝ ਥਾਵਾਂ ‘ਤੇ ਢਿੱਗਾਂ ਡਿੱਗਣ ਅਤੇ ਸੜਕ ਜਾਮ ਹੋਣ ਕਾਰਨ ਫਸੇ ਹੋਏ ਸਨ। ਸ਼ੁੱਕਰਵਾਰ ਨੂੰ ਲਾਚੇਨ, ਲਾਚੁੰਗ ਅਤੇ ਚੁੰਗਥਾਂਗ ‘ਚ ਭਾਰੀ ਮੀਂਹ ਪਿਆ ਅਤੇ ਲਾਚੁੰਗ ਅਤੇ ਲਾਚੇਨ ਘਾਟੀ ਜਾਣ ਵਾਲੇ 500 ਸੈਲਾਨੀ ਢਿੱਗਾਂ ਡਿੱਗਣ ਅਤੇ ਸੜਕਾਂ ਦੇ ਜਾਮ ਹੋਣ ਕਾਰਨ ਚੁੰਗਥਾਂਗ ‘ਚ ਫਸ ਗਏ।