ਸੋਨੀਪਤ, 22 ਅਕਤੂਬਰ
ਹਰਿਆਣਾ ਪੁਲੀਸ ਨੇ ਨਿਹੰਗ ਨੂੰ ਸੋਨੀਪਤ ਦੇ ਸਿੰਘੂ ਬਾਰਡਰ ’ਤੇ ਮੁਰਗੀ ਮੁਫ਼ਤ ਦੇਣ ਤੋਂ ਇਨਕਾਰ ਕਰਨ ਵਾਲੇ ਮਜ਼ਦੂਰ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਜ਼ਖ਼ਮੀ ਮਜ਼ਦੂਰ ਬਿਹਾਰ ਦਾ ਮਨੋਜ ਪਾਸਵਾਨ ਹੈ ਤੇ ਉਹ ਕੁੰਡਲੀ ਵਿਖੇ ਪੋਲਟਰੀ ਫਾਰਮ ਵਿੱਚ ਕੰਮ ਕਰਦਾ ਹੈ। ਉਸ ਨੇ ਦੋਸ਼ ਲਾਇਆ ਕਿ ਵੀਰਵਾਰ ਨੂੰ ਉਹ ਨੇੜਲੇ ਪਿੰਡਾਂ ਵਿੱਚ ਸਪਲਾਈ ਕਰਨ ਲਈ ਆਪਣੀ ਰਿਕਸ਼ਾ ’ਤੇ ਮੁਰਗੀਆਂ ਲੈ ਗਿਆ। ਇਸ ਦੌਰਾਨ ਨਿਹੰਗ ਨੇ ਉਸ ਤੋਂ ਮੁਰਗੀ ਦੀ ਮੰਗ ਕੀਤੀ। ਉਸ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਨਾਂਹ ਕਰ ਦਿੱਤੀ ਤਾਂ ਉਸ ਨੂੰ ‘ਸੋਟੇ’ ਨਾਲ ਕੁੱਟਿਆ ਗਿਆ। ਸਿੰਘੂ ਸਰਹੱਦ ‘ਤੇ ਲੋਕਾਂ ਦੇ ਸਹਿਯੋਗ ਨਾਲ ਉਸ ਨੂੰ ਕਾਬੂ ਕੀਤਾ ਗਿਆ। ਉਹ ਕਰਨਾਲ ਦੇ ਪਿੰਡ ਗਾਗਸੀਨਾ ਦਾ ਵਾਸੀ ਹੈ।