ਪੰਜਾਬੀ ਸਿਨੇਮੇ ਵਿੱਚ ਆਪਣੀ ਸਫ਼ਲਤਾ ਦੇ ਝੰਡੇ ਗੱਡਣ ਲਈ ਫ਼ਿਲਮ ‘ਅਰਦਾਸ ਕਰਾਂ’ ਸਿਨੇਮੇ ਘਰਾਂ ਦਾ ਸ਼ਿਗਾਰ ਬਣ ਗਈ ਹੈ।ਇਸ ਫ਼ਿਲਮ ਦੇ ਚੈਪਟਰਾਂ ਅਤੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ।ਜਿਸ ਦੇ ਅਧਾਰ ‘ਤੇ ਫ਼ਿਲਮ ਦੇ ਸੁਪਰ ਹਿੱਟ ਹੋਣ ਦੀ ਆਸ ਲਗਾਈ ਜਾ ਰਹੀ ਹੈ।ਫ਼ਿਲਮ ‘ਅਰਦਾਸ ਕਰਾਂ’ ਇਕ ਅਲੱਗ ਵਿਸ਼ੇ ‘ਤੇ ਬਣੀ ਹੈ ਜਿਹੜੀ ਕੇ ਜ਼ਿੰਦਗੀ ਦੀ ਅਸਲੀਅਤ ਨੂੰ ਬਿਆਨ ਕਰ ਰਹੀ ਹੈ।ਫ਼ਿਲਮ ਦੀ ਸਾਰੀ ਕਹਾਣੀ ‘ਅਰਦਾਸ’ ਫ਼ਿਲਮ ਦੀ ਤਰ੍ਹਾਂ ਗੁਰਪ੍ਰੀਤ ਘੁੱਗੀ ‘ਤੇ ਟਿੱਕੀ ਹੋਈ ਹੈ ਅਤੇ ਉਸ ਦੇ ਆਲੇ-ਦੁਆਲੇ ਹੀ ਘੁੰਮਦੀ ਨਜਰ ਆਉਂਦੀ ਹੈ।
ਫ਼ਿਲਮ ‘ਅਰਦਾਸ ਕਰਾਂ’ ਦਾ ਡਾਇਰੈਕਟਰ ਅਤੇ ਪੋ੍ਰਡਿਊਸਰ ਗਿੱਪੀ ਗਰੇਵਾਲ ਹਨ।ਜੇਕਰ ਕਹਾਣੀ ਦੀ ਗੱਲ ਕੀਤੀ ਜਾਵੇਂ ਗਿੱਪੀ ਗਰੇਵਾਲ ਅਤੇ ਰਣਬੀਰ ਰਾਣਾ ਨੇ ਲਿਖੇ ਹਨ ਅਤੇ ਡਾਇਲਾਗ ਰਣਬੀਰ ਰਾਣਾ ਨੇ ਲਿਖੇ ਹਨ।ਇਸ ਫ਼ਿਲਮ ਦੇ ਗੀਤਾਂ ਨੂੰ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ।ਫ਼ਿਲਮ ‘ਅਰਦਾਸ ਕਰਾਂ’ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਸਰਦਾਰ ਸੌਹੀ, ਮਲਕੀਤ ਰੌਨੀ, ਜਪਜੀ ਖਹਿਰਾ, ਸੀਮਾ ਕੌਸ਼ਲ, ਯੋਗਰਾਜ ਸਿੰਘ ਮੁੱਖ ਭੂਮਿਕਾ ਦੇ ਵਿੱਚ ਨਜਰ ਆਉਣਗੇ।ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫ਼ਿਲਮ ‘ਅਰਦਾਸ’ ਤੋਂ ਬਾਅਦ ‘ਅਰਦਾਸ ਕਰਾਂ’ ਦਰਸ਼ਕਾਂ ਨੂੰ ਸਿਨੇਮੇ ਘਰਾਂ ਤੱਕ ਖਿੱਚਣ ਵਿੱਚ ਕਿੰਨਾ ਕਾਮਯਾਬ ਹੁੰਦੀ ਹੈ।