ਵਾਸ਼ਿੰਗਟਨ: ਤਿੰਨ ਵਾਰ ਦੇ ਗਰੈਂਡ ਸਲੈਮ ਚੈਂਪੀਅਨ ਐਂਡੀ ਮਰੇ ਨੇ ਕਿਹਾ ਕਿ ਉਹ ਸਿੰਗਲਜ਼ ਮੈਚਾਂ ਵਿੱਚ ਵਾਪਸੀ ਕਰਨ ਦੇ ਕਾਫ਼ੀ ਕਰੀਬ ਹੈ ਅਤੇ ਪੂਰੀ ਤਰ੍ਹਾਂ ਸਿਹਤਯਾਬ ਹੋਣ ਮਗਰੋਂ ਉਹ ਦੋ ਹਫ਼ਤਿਆਂ ਵਿੱਚ ਸਿਨਸਿਨਾਟੀ ਵਿੱਚ ਹੋਣ ਵਾਲੇ ਟੂਰਨਾਮੈਂਟ ਵਿੱਚ ਖੇਡ ਸਕਦਾ ਹੈ। ਬਰਤਾਨੀਆ ਦੇ 32 ਸਾਲ ਦੇ ਸਟਾਰ ਮਰੇ ਨੇ ਜਨਵਰੀ ਵਿੱਚ ਸਰਜਰੀ ਕਰਵਾਈ ਸੀ ਅਤੇ ਜੂਨ ਵਿੱਚ ਕੋਰਟ ’ਤੇ ਵਾਪਸੀ ਕੀਤੀ ਸੀ, ਜਿੱਥੇ ਉਹ ਡਬਲਜ਼ ਮੈਚਾਂ ਵਿੱਚ ਹੀ ਖੇਡਿਆ ਸੀ। ਏਟੀਪੀ ਵਾਸ਼ਿੰਗਟਨ ਓਪਨ ਵਿੱਚ ਭਰਾ ਜੇਮੀ ਨਾਲ ਡਬਲਜ਼ ਵਿੱਚ ਜੋੜੀ ਬਣਾਉਣ ਵਾਲੇ ਮਰੇ ਨੇ ਕਿਹਾ ਕਿ ਉਸ ਦਾ ਦਰਦ ਠੀਕ ਹੈ ਅਤੇ ਇਸ ਹਫ਼ਤੇ ਉਹ ਮੈਚਾਂ ਦਾ ਅਭਿਆਸ ਸ਼ੁਰੂ ਕਰ ਦੇਵੇਗਾ, ਜਦਕਿ ਡਬਲਜ਼ ਮੁਕਾਬਲੇ ਖੇਡਦਾ ਰਹੇਗਾ।