ਨਵੀਂ ਦਿੱਲੀ, ਇੱਥੇ ਮੇਜਰ ਧਿਆਨ ਚੰਦ ਸਟੇਡੀਅਮ ਵਿੱਚ ਖੇਡੇ ਜਾ ਰਹੇ 12ਵੇਂ ਮਹਾਰਾਜਾ ਹਾਕੀ ਕੱਪ ਟੂਰਨਾਮੈਂਟ ਵਿੱਚ ਅੱਜ ਜਲੰਧਰ ਦੀ ਸਿਗਨਲਜ਼ ਅਤੇ ਬੀਐੱਸਈਐੱਸ ਦੀਆਂ ਟੀਮਾਂ ਨੇ ਜਿੱਤਾਂ ਦਰਜ ਕੀਤੀਆਂ।
ਜਲੰਧਰ ਦੀ ਸਿਗਨਲਜ਼ ਟੀਮ ਨੇ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਟੀਮ ਨੂੰ 4-2 ਗੋਲਾਂ ਦੇ ਫ਼ਰਕ ਨਾਲ ਹਰਾਇਆ। ਦੂਜਾ ਮੈਚ ਬੀਐੱਸਈਐੱਸ ਨੇ ਜਿੱਤਿਆ। ਉਸ ਨੇ ਆਰਮੀ ਇਲੈਵਨ ਨੂੰ 4-2 ਗੋਲਾਂ ਨਾਲ ਸ਼ਿਕਸਤ ਦਿੱਤੀ।
ਆਲ ਇੰਡੀਆ ਮਹਾਰਾਜਾ ਹਾਕੀ ਸੰਸਥਾ ਦੇ ਸਕੱਤਰ ਜਨਰਲ ਤੇ ਸਾਬਕਾ ਓਲੰਪੀਅਨ ਸਾਬਕਾ ਬ੍ਰਿਗੇਡੀਅਰ ਐੱਚਜੇਐੱਸ ਚਿਮਨੀ ਨੇ ਦੱਸਿਆ ਕਿ ਏਅਰ ਇੰਡੀਆ ਦੀ ਟੀਮ ਸੋਮਵਾਰ ਨੂੰ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਨਾਲ ਭਿੜੇਗੀ, ਜਦੋਂਕਿ ਦੂਜਾ ਮੁਕਾਬਲਾ ਸਾਈ ਖੇਡ ਅਕੈਡਮੀ ਦੀ ਟੀਮ ਅਤੇ ਆਰਮੀ ਇਲੈਵਨ ਦੀਆਂ ਟੀਮਾਂ ਵਿਚਾਲੇ ਬਾਅਦ ਦੁਪਹਿਰ ਹੋਵੇਗਾ।