ਜਲੰਧਰ, 20 ਜਨਵਰੀ
ਨਕੋਦਰ ਇਲਾਕੇ ਦੇ ਪਿੰਡ ਚੁਹਾਰ ਵਿੱਚ ਵੀਰਵਾਰ ਨੂੰ ਸਿਆਸੀ ਰੈਲੀ ਵਾਲੀ ਥਾਂ ’ਤੇ ਗੋਲੀਬਾਰੀ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਇਹ ਰੈਲੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਗੁਰਪ੍ਰਤਾਪ ਵਡਾਲਾ ਵੱਲੋਂ ਕਰਵਾਈ ਗਈ ਸੀ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਸ੍ਰੀ ਵਡਾਲਾ ਰੈਲੀ ਵਾਲੀ ਥਾਂ ਤੋਂ ਜਾ ਚੁੱਕੇ ਸਨ। ਜ਼ਖ਼ਮੀ ਵਿਅਕਤੀ ਦੀ ਪਛਾਣ ਸੋਢੀ ਬੱਥ ਵਜੋਂ ਹੋਈ ਹੈ। ਸ੍ਰੀ ਵਡਾਲਾ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਪਿੰਡ ਦੇ ਸਾਬਕਾ ਸਰਪੰਚ ਦਾ ਡਰਾਈਵਰ ਹੈ ਜੋ ਕਿ ਰੈਲੀ ਵਿੱਚ ਸ਼ਾਮਲ ਸੀ। ਵੇਰਵਿਆਂ ਅਨੁਸਾਰ ਪਿੰਡ ਵਾਸੀਆਂ ਤੇ ਕੁਝ ਬਾਹਰਲੇ ਵਿਅਕਤੀਆਂ ਵਿੱਚ ਬਹਿਸ ਹੋ ਗਈ ਜੋ ਕਿ ਝੜਪ ਵਿੱਚ ਤਬਦੀਲ ਹੋ ਗਈ। ਇਸ ਦੌਰਾਨ ਲਾਠੀਆਂ ਚੱਲੀਆਂ ਤੇ ਗੋਲੀਬਾਰੀ ਦੀ ਘਟਨਾ ਵਾਪਰੀ। ਸ੍ਰੀ ਵਡਾਲਾ ਨੇ ਕਿਹਾ ਕਿ ਉਨ੍ਹਾਂ ਦੀ ਰੈਲੀ ਸ਼ਾਂਤਮਈ ਮਾਹੌਲ ਵਿੱਚ ਹੋਈ ਤੇ ਇਸ ਹਿੰਸਕ ਘਟਨਾ ਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਹਿੰਸਕ ਘਟਨਾ ਇਕ ਨਿੱਜੀ ਲੜਾਈ ਸੀ।