ਚੰਡੀਗੜ੍ਹ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੇ ਸੂਬੇ ਦੇ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ ‘ਡੋਪ (ਨਸ਼ਾਖ਼ੋਰੀ ਦਾ) ਟੈਸਟ’ ਲਾਜ਼ਮੀ ਕਰਨ ਤੋਂ ਬਾਅਦ ਅੱਜ ਸੂਬੇ ਦੇ ਤਿੰਨ ਵਿਧਾਇਕ ਆਪੋ-ਆਪਣੇ ਡੋਪ ਟੈਸਟ ਕਰਾਉਣ ਹਸਪਤਾਲਾਂ ਵਿੱਚ ਪੁੱਜੇ, ਜਿਨ੍ਹਾਂ ਵਿੱਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਸ਼ਾਮਲ ਹਨ। ਮੁਹਾਲੀ ਦੇ ਸਿਵਲ ਹਸਪਤਾਲ ਪੁੱਜੇ ਸ੍ਰੀ ਬਾਜਵਾ ਦੇ ਬਿਮਾਰ ਤੇ ਦਵਾਈਆਂ ਖਾਂਦੇ ਹੋਣ ਕਾਰਨ ਟੈਸਟ ਨਾ ਹੋ ਸਕਿਆ, ਪਰ ਮੁਹਾਲੀ ਹਸਪਤਾਲ ਵਿੱਚ ਹੀ ‘ਆਪ’ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਟੈਸਟ ਕਰਵਾਇਆ। ਪਠਾਨਕੋਟ ਜ਼ਿਲ੍ਹੇ ਦੇ ਭੋਆ ਹਲਕੇ ਦੇ ਕਾਂਗਰਸੀ ਵਿਧਾਇਕ ਜੁਗਿੰਦਰ ਪਾਲ ਨੇ ਵੀ ਆਪਣਾ ਡੋਪ ਟੈਸਟ ਕਰਵਾਇਆ।