ਮੁੰਬਈ:ਮਹਾਨ ਅਦਾਕਾਰ ਦਿਲੀਪ ਕੁਮਾਰ ਨੂੰ ਅੱਜ ਸਾਹ ਲੈਣ ਵਿਚ ਔਖ ਹੋਣ ਮਗਰੋਂ ਹਸਪਤਾਲ ਦਾਖਲ ਕਰਵਾਇਆ ਗਿਆ। ਕੁਮਾਰ (98) ਨੂੰ ਉਪ ਨਗਰੀ ਖਾਰ ਦੇ ਹਿੰਦੂਜਾ ਹਸਪਤਾਲ ਲਿਜਾਇਆ ਗਿਆ ਜੋ ਕਿ ਗ਼ੈਰ-ਕੋਵਿਡ ਹਸਪਤਾਲ ਹੈ। ਉਨ੍ਹਾਂ ਦੀ ਪਤਨੀ ਤੇ ਅਦਾਕਾਰਾ ਸਾਇਰਾ ਬਾਨੋ ਨੇ ਦੱਸਿਆ ਕਿ ਸਵੇਰੇ ਕਰੀਬ 8.30 ਵਜੇ ਦਿਲੀਪ ਕੁਮਾਰ ਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿਚ ਦਿਲੀਪ ਦੀ ਸਿਹਤ ਦੀ ਜਾਂਚ ਕੀਤੀ ਗਈ ਤੇ ਟੈਸਟ ਕੀਤੇ ਗਏ। ਉੱਘੇ ਅਦਾਕਾਰ ਨੂੰ ਇਸੇ ਹਸਪਤਾਲ ਵਿਚ ਪਿਛਲੇ ਮਹੀਨੇ ਵੀ ਦਾਖਲ ਕਰਵਾਇਆ ਗਿਆ ਸੀ। ਇਸੇ ਦੌਰਾਨ ਐਨਸੀਪੀ ਪ੍ਰਧਾਨ ਸ਼ਰਦ ਪਵਾਰ ਹਸਪਤਾਲ ਗਏ ਤੇ ਦਿਲੀਪ ਕੁਮਾਰ ਨਾਲ ਮੁਲਾਕਾਤ ਕਰ ਤੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ। ਉਨ੍ਹਾਂ ਦਿਲੀਪ ਕੁਮਾਰ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ।