ਵਿੱਨੀਪੈੱਗ ( ਮਹਿੰਦਰਪਾਲ ਬਰਾੜ ਲੰਢੇਕੇ ) ਅਮਰੀਕਾ ਵਿਚ ਪਰਾਈਵੇਟ ਜੇਲ੍ਹਾਂ ਦੀ ਮੰਗ ਨੂੰ ਦੇਖਦਿਆ ਲੈਟਿਨ ਅਮਰੀਕੀ ਦੇਸ਼ ਐਲਸਲਵਾਡੋਰ ਨੇ ਅਮਰੀਕਨ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਇਕ ਆਫਰ ਭੇਜੀ ਹੈ ਕੇ ਜੇਕਰ ਅਮਰੀਕਾ ਚਾਹਵੇ ਤਾਂ ਮੁਜਰਿਮਾਂ ਅਤੇ ਗੈਰਕਨੂੰਨੀ ਪਰਵਾਸੀਆਂ ਨੂੰ ਓਹ ਐਲਸਲਵਾਡੋਰ ਦੀਆਂ ਜੇਲ੍ਹਾਂ ਵਿਚ ਭੇਜ ਸਕਦੇ ਹਨ, ਜਿਸ ਬਦਲੇ ਅਮਰੀਕਾ ਨੂੰ ਅਮਰੀਕਨ ਪਰਾਈਵੇਟ ਜੇਲ੍ਹਾਂ ਦਾ ਖਰਚਾ ਅੱਧੇ ਤੋਂ ਵੀ ਘੱਟ ਪਵੇਗਾ ।
ਐਲਸਲਵਾਡੋਰ ਦੀਆਂ ਜੇਲਾ ਉਪਰ ਕਾਫੀ ਡਾਕੂਮੈਂਟਰੀਆਂ ਪਈਆਂ ਹਨ ਯੂਟਿਊਬ ਉੱਪਰ ਜਿਥੇ ਜੇਲ੍ਹਾਂ ਦੇ ਅੰਦਰ ਬਸਤੀਆਂ ਬਣੀਆ ਹੋਈਆ ਹਨ ਅਤੇ ਓਥੇ ਪਰਿਵਾਰਾ ਦੇ ਪਰਿਵਾਰ ਵਸੇ ਹੋਏ ਹਨ ।
ਇਹ ਜੇਲਾਂ ਕਿਸੇ ਦੇਸ਼ ਦੀ ਤਰਾਂ ਹਨ ਜਿਥੇ ਤਾਕਤਵਰ ਗੈਂਗਾ ਦਾ ਰਾਜ ਚਲਦਾ ਹੈ ਅਤੇ ਇਕ ਦੂਜੇ ਦੇ ਬੰਦੇ ਮਾਰਨਾ ਆਂਮ ਗੱਲ ਹੈ ।
ਟਰੰਪ ਪਰਸ਼ਾਸ਼ਨ ਇਸ ਆਫਰ ਉਪਰ ਵਿਚਾਰ ਕਰ ਰਹਿਆ ਹੈ ਕਿਉਕੇ ਐਡੀ ਵੱਡੀ ਗਿਣਤੀ ਵਿਚ ਪਰਵਾਸੀਆਂ ਨੂੰ ਆਪੋ ਆਪਣੇ ਦੇਸ਼ ਭੇਜਣ ਦਾ ਖਰਚਾ ਇਸ ਨਾਲ ਬਹੁਤ ਥੋੜਾ ਰਹਿ ਜਾਵੇਗਾ ਜਿਥੇ ਅਮਰੀਕਾ ਦੀ ਜਿੰਮੇਵਾਰੀ ਵੀ ਓਨਾ ਗੈਰਕਨੂੰਨੀ ਪਰਵਾਸੀਆਂ ਪ੍ਰਤੀ ਖਤਮਂ ਹੋ ਜਾਵੇਗੀ ।
ਇਕ ਹੋਰ
ਡੌਨਲਡ ਟਰੰਪ ਨੇ ਲੰਘੇ ਸੋਮਵਾਰ ਪੱਕੇ ਤੌਰ ਤੇ ਅਮਰੀਕਾ ਨੂੰ ਯੁਨਾਇਟਡ ਨੇਸ਼ਨ ਹਿਊਮਨ ਰਾਈਟ ਕਾਊਂਸਿਲ ਵਿਚੋਂ ਵੀ ਬਾਹਰ ਕੱਢ ਲਿਆ ਹੈ ਅਤੇ UNRWA ਦੀ ਫੰਡਿਗ ਬੰਦ ਕਰ ਦਿੱਤੀ ਹੈ ਸੋ ਅਗਰ ਟਰੰਪ ਪਰਸ਼ਾਸਨ ਇਹਨਾ ਗੈਰਕਨੂੰਨੀ ਪਰਵਾਸੀਆਂ ਨੂੰ ਐਲਸਲਵਾਡੋਰ ਜੇਲ ਭੇਜਦੇ ਹਨ ਤਾਂ UN ਦਾ ਕੋਈ ਹਿਊਮਨ ਰਾਈਟ ਕਨੂੰਨ ਇਸ ਤਰਾਂ ਕਰਨ ਤੋਂ ਅਮਰੀਕਾ ਸਰਕਾਰ ਨੂੰ ਨਹੀ ਰੋਕ ਸਕਦਾ ।