ਨਵੀਂ ਦਿੱਲੀ, 26 ਅਗਸਤ

ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਹੈ ਕਿ ਭਾਰਤ 2021 ਵਿਚ ਖੇਲੋ ਇੰਡੀਆ ਖੇਡਾਂ ਦੇ ਨਾਲ ਬ੍ਰਿਕਸ ਖੇਡਾਂ ਕਰਵਾਉਣ ਦੀ ਯੋਜਨਾ ਹੈ। ਉਨ੍ਹਾਂ ਇਹ ਇਹ ਐਲਾਨ ਬ੍ਰਿਕਸ ਦੇਸ਼ਾਂ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ) ਦੇ ਖੇਡ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਕੀਤਾ। ਭਾਰਤ ਨੂੰ 2021 ਵਿਚ ਪੰਜ ਦੇਸ਼ਾਂ ਦੇ ਇਸ ਸੁਤੰਤਰ ਅੰਤਰਰਾਸ਼ਟਰੀ ਸਮੂਹ ਦੀ ਪ੍ਰਧਾਨਗੀ ਮਿਲੇਗੀ। ਮੰਤਰੀ ਨੇ ਬਿਆਨ ਵਿਚ ਕਿਹਾ, “ਬ੍ਰਿਕਸ ਖੇਡਾਂ ਵੀ ਖੇਲੋ ਇੰਡੀਆ 2021 ਦੇ ਨਾਲ ਇਕੋ ਸਮੇਂ ਅਤੇ ਇਕੋ ਥਾਂ ਕਰਵਾਈਆਂ ਜਾਣਗੀਆਂ। ਇਸ ਨਾਲ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਖੇਲੋ ਇੰਡੀਆ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਨੂੰ ਬ੍ਰਿਕਸ ਖੇਡਾਂ ਨੂੰ ਦੇਖਣ ਦਾ ਲਾਭ ਮਿਲੇਗਾ।