ਨਵੀਂ ਦਿੱਲੀ, 30 ਦਸੰਬਰ

ਸਰਕਾਰ ਨੇ ਮਾਰਚ 2021 ਤੱਕ ਖਤਮ ਹੋਣ ਵਾਲੇ ਵਿੱਤੀ ਸਾਲ 2020-21 ਲਈ ਵਸਤੂ ਅਤੇ ਸੇਵਾਵਾਂ ਕਰ (ਜੀਐੱਸਟੀ) ਦੀ ਸਾਲਾਨਾ ਰਿਟਰਨ ਭਰਨ ਦੀ ਮਿਆਦ ਦੋ ਮਹੀਨਿਆਂ ਲਈ ਵਧਾ ਦਿੱਤੀ ਹੈ। ਹੁਣ ਵਪਾਰੀ 28 ਫਰਵਰੀ ਤੱਕ ਰਿਟਰਨ ਫਾਈਲ ਕਰ ਸਕਣਗੇ।