ਮੁੰਬਈ, 14 ਜੁਲਾਈ

ਅਦਾਕਾਰਾ ਸਾਰਾ ਅਲੀ ਖਾਨ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਉਸ ਦੇ ਡਰਾਈਵਰ ਨੂੰ ਕਰੋਨਾ ਹੋ ਗਿਆ ਹੈ ਪਰ ਉਹ ਤੇ ਉਸ ਦਾ ਪਰਿਵਾਰ ਇਸ ਤੋਂ ਬਚੇ ਹੋਏ ਹਨ। ਸਾਰਾ ਆਪਣੀ ਮਾਂ ਅਤੇ ਅਭਿਨੇਤਰੀ ਅੰਮ੍ਰਿਤਾ ਸਿੰਘ ਅਤੇ ਭਰਾ ਇਬਰਾਹਿਮ ਨਾਲ ਰਹਿੰਦੀ ਹੈ। ਅਭਿਨੇਤਰੀ ਨੇ ਇੰਸਟਾਗ੍ਰਾਮ ‘ਤੇ ਪੋਸਟ’ ਚ ਕਿਹਾ ਕਿ ਉਸ ਦਾ ਪਰਿਵਾਰ ਅਤੇ ਘਰੇਲੂ ਸਹਾਇਕਰ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਨ। ਸਾਰਾ ਨੇ ਕਿਹਾ, “ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਡਰਾਈਵਰ ਨੂੰ ਕਰੋਨਾ ਦੀ ਪੁਸ਼ਟੀ ਹੋਈ ਹੈ।ਬੀਐੱਮਸੀ ਨੂੰ ਤੁਰੰਤ ਇਸ ਦੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ (ਡਰਾਈਵਰ) ਨੂੰ ਇਕ ਵੱਖਰੇ ਸੈਂਟਰ ਭੇਜ ਦਿੱਤਾ ਗਿਆ ਹੈ। ਜਾਂਚ ਵਿਚ ਮੇਰਾ ਪਰਿਵਾਰ, ਘਰ ਵਿਚ ਮੌਜੂਦ ਸਾਰੇ ਹੋਰ ਘਰੇਲੂ ਸਹਾਇਕ ਕਰੋਨਾ ਤੋਂ ਬਚੇ ਹੋਏ ਹਨ ਅਸੀਂ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤ ਰਹੇ ਹਾਂ।”