ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਲੁਧਿਆਣਾ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਉਸ ਦੇ ਆਪਣੇ ਭਰਾ ਤੇ ਭਤੀਜੇ ਨਾਲ ਝੜਪ ਹੋ ਗਈ। ਦੋਵਾਂ ਵੱਲੋਂ ਇਕ-ਦੂਜੇ ‘ਤੇ ਗੋਲੀਆਂ ਤੱਕ ਚਲਾਈਆਂ ਗਈਆਂ। ਕਿਹਾ ਜਾ ਰਿਹਾ ਹੈ ਕਿ ਬੈਂਸ ਦੀ ਗੱਡੀ ‘ਤੇ ਗੋਲੀਆਂ ਲੱਗੀਆਂ ਹਨ। ਹਾਲਾਂਕਿ ਅਧਿਕਾਰਕ ਤੌਰ ‘ਤੇ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਮਰਜੀਤ ਬੈਂਸ ਨੇ ਵੀ ਜਵਾਬੀ ਕਾਰਵਾਈ ਕਰਕੇ ਫਾਇਰਿੰਗ ਕੀਤੀ। ਹਾਲਾਂਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਪਰ ਸਿਮਰਜੀਤ ਬੈਂਸ ਦੀ ਡਿਫੈਂਡਰ ਗੱਡੀ ਦੇ ਪਹੀਏ ‘ਤੇ ਗੋਲੀਆਂ ਲੱਗੀਆਂ ਹਨ। ਘਟਨਾ ਦੇ ਬਾਅਦ ਪੁਲਿਸ ਸ਼ਿਕਾਇਤ ਨਹੀਂ ਦਿੱਤੀ ਗਈ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਦੋਵਾਂ ਦਾ ਆਪਸੀ ਵਿਵਾਦ ਚੱਲ ਰਿਹਾ ਸੀ। ਦੋਵੇਂ ਵੱਖ-ਵੱਖ ਰਹਿ ਰਹੇ ਸਨ ਤੇ ਅੱਜ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚ ਬਹਿਸ ਛਿੜ ਗਈ ਤੇ ਗੱਲ ਇਥੋਂ ਤੱਕ ਵੱਧ ਗਈ ਕਿ ਗੋਲੀਆਂ ਤੱਕ ਚੱਲ ਗਈਆਂ।